Spread Love Serve Humanity…
ਹੱਸਦਾ ਵੱਸਦਾ ਰਹੇ ਮੇਰਾ ਪੰਜਾਬ…
ਨਿਰਪੱਖ ਰਹੋ
ਨਿਰਵੈਰ ਰਹੋ
ਗੁਰੂ ਸਾਹਿਬ ਨਾਲ ਜੁੜੇ ਰਹੋ
ਮੈਂ ਮਾਨ ਦੇ ਪੱਖ ਚ ਨਹੀਂ, ਮੈਂ ਬਾਦਲ ਪਰਿਵਾਰ ਦੇ ਪੱਖ ਚ ਨਹੀਂ
ਮੈਂ ਕੈਪਟਨ ਚੰਨੀ ਬਾਜਵਾ ਦੇ ਪੱਖ ਚ ਨਹੀਂ
ਮੈਂ ਪੰਜਾਬ ਦੀ ਗੱਲ ਕਰਦਾ ਹਾਂ ਤੇ ਪੰਜਾਬ ਦੀ ਗੱਲ ਕਰਦਾ ਰਹਾਂਗਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ!
SarbatDaBhala
ਤੇਰੀ ਫੋਟੋ ਭਗਤ ਸਿਹਾਂ ਕਿਉਂ ਨ੍ਹੀਂ ਲੱਗਦੀ ਨੋਟਾਂ 'ਤੇ.....
ਨੋਟਾਂ 'ਤੇ ਨਾ ਸਹੀਂ ਪਰ ਵੋਟਾਂ 'ਤੇ ਲਾ ਦਿੱਤੀ ਭਗਤ ਸਿੰਘ ਦੀ ਫੋਟੋ। ਅਮਨ ਕੁਮਾਰ ਨਾਂਅ ਦੇ ਵੋਟਰ ਅੱਗੇ ਭਗਤ ਸਿੰਘ ਦੀ ਤਸਵੀਰ। ਮਾਮਲਾ ਲੁਧਿਆਣਾ ਈਸਟ ਦਾ !!!
#BhagatSingh #ludhiana #ElectionCommissionOfIndia
1 week ago | [YT] | 16
View 2 replies
SarbatDaBhala
ਮੋਹਨਜੀਤ ਸ਼ੇਰੋਂ ਮਾਮਲੇ ’ਚ ਡੀਜੀਪੀ ਤਲਬ, ਪੁਲਿਸ ਨੂੰ ਰਿਕਾਰਡ ਤੇ ਦਸਤਾਵੇਜ਼ਾਂ ਸਮੇਤ ਪੇਸ਼ ਹੋਣ ਦੇ ਨਿਰਦੇਸ਼
#MohanjitSheroncase #DGP #PunjabPolice
1 week ago | [YT] | 37
View 0 replies
SarbatDaBhala
ਚਲੋ ! ਹੋ ਗਿਆ ਕੰਮ ....
ਹੁਸ਼ਿਆਰਪੁਰ ਵਿੱਚ ਹੁੰਦੀ ਮਾਈਨਿੰਗ ਦੀ ਮੁੱਢਲੀ ਜਾਂਚ ਵੀ ਹਾਈਕੋਰਟ ਨੇ ਸੀਬੀਆਈ ਨੂੰ ਦੇ ਦਿੱਤੀ ਹੈ। ਮੈਂ ਦੋ ਦਿਨ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਕਿ ਮੁੱਖ ਮੰਤਰੀ ਨੇ ਚੀਫ ਜਸਟਿਸ ਨਾਲ਼ ਬੇਲੋੜਾ ਵਿਵਾਦ ਸਹੇੜ ਕੇ ਆਵਦਾ ਕੂੰਡਾ ਕਰਵਾ ਲਿਆ ਹੈ। ਹਲੇ ਤਾਂ ਗੁਲਜ਼ਾਰ ਸਿੰਘ ਮਾਮਲਾ ਹਾਈਕੋਰਟ ਵਿੱਚ ਜੇਰੇ ਸੁਣਵਾਈ ਹੈ। ਚੀਮਾ ਬਾਈ ਮਿਲਦਾ ਤੇ ਟੁੱਕੜਾ ਦਿਲ ਦਾ, ਉਹ ਵੀ ਨਾ ਰਗੜਿਆ ਜਾਵੇ।
ਪੰਜਾਬ ਦੇ ਹਾਲਾਤ ਇਹ ਹੋ ਗਏ ਹਨ ਕਿ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਈ ਥਾਈਂ 130 ਫੁੱਟ ਤੱਕ ਇਨ੍ਹਾਂ ਪੰਜਾਬ ਖੱਗ ਘੱਤਿਆ ਹੈ। ਇਤਿਹਾਸ ਤੁਹਾਨੂੰ ਕਦੇ ਮਾਫ ਨਹੀਂ ਕਰੇਗਾ ਦਿੱਲੀ ਦੇ ਪਿਆਦਿਓ। ਇਹਦੇ ਨਾਲੋਂ ਤਾਂ ਮੈਂ ਕਹਿੰਨਾਂ ਉਹ ਦੌਰ ਚੰਗਾ ਸੀ ਜਦੋਂ ਅਸੀਂ ਖੁਦ ਜਾ ਕੇ ਫਾਜ਼ਿਲਕਾ ਤੋਂ ਖੱਡ 'ਚੋਂ ਆਪ ਟਰਾਲੀ ਭਰ ਲਿਆਉਂਦੇ ਸੀ।
ਪੰਜਾਬੀਓ ! ਹੋਰ ਕਰਵਾਓ ਟੂੰ-ਟੂੰ, ਨਜ਼ਾਰੇ ਲਵੋ ਨਜ਼ਾਰੇ !!!!
#PunjabandHaryanaHighCourt #CBI #mining
1 week ago | [YT] | 0
View 0 replies
SarbatDaBhala
ਭਾਈ ਜਗਤਾਰ ਸਿੰਘ ਹਵਾਰਾ ਆਪਣੀ ਬਜ਼ੁਰਗ ਅਤੇ ਬਿਮਾਰ ਮਾਤਾ ਨੂੰ ਮਿਲਣ ਲਈ ਇੱਕ ਦਿਨ ਦੀ ਪੈਰੋਲ ਲਈ ਸਹਿਮਤ ਹੋ ਗਏ ਹਨ। ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਲਗਭਗ 7-8 ਘੰਟੇ ਬਿਤਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਦੇ ਪਰਿਵਾਰ ਲਈ ਇਹ ਇੱਕ ਬਹੁਤ ਹੀ ਭਾਵੁਕ ਪਲ ਹੈ, ਜੋ ਉਨ੍ਹਾਂ ਨੂੰ ਦੇਖਣ ਦੀ ਉਡੀਕ ਕਰ ਰਿਹਾ ਸੀ।
1 week ago | [YT] | 22
View 0 replies
SarbatDaBhala
Breaking: CM ਦੇ OSD ਰਾਜਬੀਰ ਘੁੰਮਣ ਨੂੰ ਫਿਲਹਾਲ ਹਾਈਕੋਰਟ ਤੋਂ ਰਾਹਤ ਨਹੀਂ…
ਬਗੈਰ ਧੌਣ ਵਾਲ਼ਾਂ ਹੁਣ ਕਰਦਾ ਚੀਂ ਚੀਂ ਚੀਂ ਚੀਂ ਚੀਂ
1 week ago | [YT] | 1
View 0 replies
SarbatDaBhala
School PTM ਚ Mann ਦੀ Promotion :-
ਮਾਨ ਦੇ ਜਾਨਦਾਰ ਚਾਰ ਸਾਲ ?
ਭਗਵੰਤ ਮਾਨ ਝੂਠਾ ਸੀ , ਝੂਠਾ ਹੈ ਤੇ ਝੂਠਾ ਹੀ ਰਹੂਗਾ...
1. ਭਗਵੰਤ ਮਾਨ ਨੇ ਪਹਿਲੇ ਨੰਬਰ 'ਤੇ ਕਿਹਾ ਪੰਜਾਬ ਪਹਿਲਾ ਸੂਬਾ ਬਣਿਆ ਪੜ੍ਹਾਈ ਦੇ ਵਿੱਚ :- ਹਾਲਾਂਕਿ 2021 ਦੇ ਵਿੱਚ ਵੀ ਪੰਜਾਬ ਪਹਿਲਾ ਸੂਬਾ ਸੀ, ਕੇਂਦਰ ਦੀ ਰਿਪੋਰਟ ਦੱਸਦੀ ਰਹੀ ਹੈ…
2. ਫਿਰ ਇਨ੍ਹਾਂ ਨੇ ਕਿਹਾ ਸੁਰੱਖਿਅਤ ਸਕੂਲ । ਨਿੱਤ ਸਕੂਲਾਂ ਨੂੰ ਬੰਬਾਂ ਦੀ ਨਾਲ ਉੜਾਉਂਦੀਆਂ ਧਮਕੀਆਂ ਮਿਲਦੀਆਂ ਰਹੀਆਂ ਨੇ । ਸਕੂਲਾਂ ਦੀ ਹਾਲਤ ਐਸੀ ਹੈ ਕਿ ਇਕ ਸਕੂਲ ਦੀ ਛੱਤ ਡਿੱਗ ਗਈ ਤੇ ਮੈਡਮ ਦੀ ਮੌਤ ਹੋ ਗਈ, ਲੁਧਿਆਣੇ ਦੀ ਗੱਲ ਹੈ ...
3. ਸਾਰਿਆਂ ਲਈ ਸਤਿਕਾਰ :- ਕਿਹੜੇ ਸਾਬ ਨਾਲ ਸਾਰਿਆਂ ਲਈ ਸਤਿਕਾਰ, ਜਦੋਂ ਕਿ ਅਧਿਆਪਕ ਆਪਣੇ ਹੱਕ ਦੀ ਗੱਲ ਕਰਦੇ ਨੇ, ਤੇ ਉਹ ਸਤਿਕਾਰ ਹੀ ਹੈ ਜਿਹੜਾ ਉਨ੍ਹਾਂ 'ਤੇ ਡੰਗਾਂ, ਉਨ੍ਹਾਂ ਦੇ ਪਾਣੀ ਦੀਆਂ ਬੁਛਾੜਾ, ਅੱਥਰੂ ਗੈਸ ਦੇ ਗੋਲੇ, ਉਨ੍ਹਾਂ ਦੀ ਚੁੰਨੀਆਂ ਉਤਾਰ ਕੇ, ਉਨ੍ਹਾਂ ਦੇ ਪੱਗਾਂ ਨੂੰ ਉਤਾਰ ਕੇ ਪੈਰਾਂ 'ਚ ਰੋਲਿਆ ਜਾਂਦਾ ਹੈ। ਅੱਗੇ...
4. ਅਧਿਆਪਕਾਂ ਲਈ ਸਰਬੋਤਮ ਅੰਤਰਰਾਸ਼ਟਰੀ ਸਿਖਾਈ :- ਅਧਿਆਪਕਾਂ ਲਈ ਕਿੱਥੋਂ ਹੋ ਸਕਦਾ, ਜਦੋਂ ਅਧਿਆਪਕ ਪੂਰੇ ਨਹੀਂ ਸਕੂਲਾਂ ਚ । ਇੰਨੀਆਂ ਪੋਸਟਾਂ ਖਾਲੀ ਪਈਆਂ ਨੇ । ਅਧਿਆਪਕਾਂ ਨੂੰ ਕਦੇ ਪਰਾਲੀ ਸਾੜੀ ਜਾਂਦਾ, ਉੱਥੇ ਭੇਜ ਦਿੰਦੇ ਨੇ, ਕਦੇ ਚੋਣਾਂ ਚ ਡਿਊਟੀ ਲਾ ਤੀ, ਕਦੇ SIR ਕਰਾਓ ਜੀ, ਕਦੇ BLO ਬਣਾਓ ਜੀ, ਕਦੇ ਕੁਛ ਕਰਵਾਓ ਜੀ । ਅਧਿਆਪਕ ਤਾਂ ਸੜਕਾਂ 'ਤੇ ਨੇ । ਸਕੂਲਾਂ 'ਚ ਤਾਂ ਕੋਈ ਅਧਿਆਪਕ ਹੈ ਨਹੀਂ, ਹੁਣ ਇਕ ਇਨ੍ਹਾਂ ਦਾ ਆਪਣਾ MLA ਕਹਿ ਗਿਆ ...
5. ਫਿਰ ਸਾਰਿਆਂ ਲਈ ਕਲਾਸਰੂਮ । ਕਲਾਸਰੂਮ ਤਾਂ ਪਹਿਲਾਂ ਵੀ ਸਾਰਿਆਂ ਲਈ ਸੀ, ਤੁਸੀਂ ਨਵਾਂ ਕੁਛ ਤਾਂ ਨਹੀਂ ਬਣਾਇਆ ਨੀ । ਫਿਰ ਸਾਰਿਆਂ ਲਈ ਅਧਿਆਪਕ, ਇਹ ਗੱਲ ਦਾ ਖੁਲਾਸਾ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ Miserkhana ਨੇ ਉਜਾਗਰ ਕਰਤਾ ਕਿ ਸਕੂਲ ਦੇ ਵਿੱਚ ਅਧਿਆਪਕ ਪੂਰੇ ਨਹੀਂ ਹੈਗੇ, ਪ੍ਰਿੰਸਪਲ ਪੂਰੇ ਨਹੀਂ ਹੈਗੇ, AAP , Mann , Kejriwal , Sisodia. , Bains ਨੇ ਬੋਲਿਆ ਝੂਠ, ਝੂਠ ਤੇ ਸਿਰਫ਼ ਝੂਠ ...
6. ਫਿਰ ਉਸ ਤੋਂ ਬਾਅਦ ਕਹਿੰਦੇ ਨੇ ਸਰਕਾਰੀ ਸਕੂਲਾਂ ਦੀ ਵਧਦੀ ਚਮਕ :- ਬਾਹਰੋਂ ਪੇਂਟ ਕਰਨ ਦੇ ਨਾਲ ਚਮਕ ਨਹੀਂ ਵਧਦੀ । ਸਕੂਲਾਂ ਦੇ ਵਿੱਚ ਅਧਿਆਪਕ ਵੀ ਪੂਰੇ ਹੋਣੇ ਚਾਹੀਦੇ ਨੇ, ਸਕੂਲਾਂ ਦੇ ਅੰਦਰ ਬੱਚੇ ਵੀ ਪੂਰੇ ਹੋਣੇ ਚਾਹੀਦੇ ਨੇ...
7. ਫਿਰ ਕਹਿੰਦੇ ਨੇ ਪੰਜਾਬ ਦੀ ਡਿਜਿਟਲ ਕ੍ਰਾਂਤੀ :- ਪੰਜਾਬ ਦੀ ਡਿਜਿਟਲ ਕ੍ਰਾਂਤੀ ਤਾਂ ਬਿਲਕੁਲ ਨਹੀਂ ਪਤਾ, ਪਰ ਆਮ ਆਦਮੀ ਪਾਰਟੀ ਦੀ ਡਿਜਿਟਲ ਰਵਾਂਤੀ ਬਹੁਤ ਜ਼ਿਆਦਾ ਹਾਈਫਾਈ ਲੈਵਲ 'ਤੇ ਚੱਲ ਰਹੀ ਹੈ, ਟੈਂਡਰ ਕੱਢੇ ਜਾਂਦੇ ਨੇ, ਤੁਸੀਂ AI ਵੀਡੀਓ ਬਣਾਓ, Opposition Parties ਦੀ ਕਿਰਦਾਰ ਕੁਸ਼ੀ ਕਰਨ ਲਈ , ਝੂਠੇ ਕਮੈਂਟ ਕਰਵਾਓ, Opposition ਨੂੰ ਨੀਂਵਾਂ ਦਿਖਾਉਣ ਲਈ ਜਾਂ ਫਿਰ ਜੇ ਕੋਈ ਸੱਚ ਬੋਲਦਾ ਤਾਂ ਉਹਦੀ ਪੋਸਟ 'ਤੇ ਲੇ ਜਾ ਕੇ ਫਰਜੀ ਕਮੈਂਟ ਕਰੋ । ਇਹ ਤਾਂ ਤੁਹਾਡੀ ਡਿਜਿਟਲ ਕ੍ਰਾਂਤੀ ਹੈ, ਬੰਬੇ ਤੋਂ, ਦਿੱਲੀ ਤੋਂ, ਪਤਾ ਨਹੀਂ ਕਿੱਥੋਂ ਕਿੱਥੋਂ ਕੰਪਨੀਆਂ ਨੂੰ ਪੈਸੇ ਦੇ ਕੇ ਤੁਸੀਂ ਕਰ ਰਹੇ ਹੋ । ਜੇ ਇੰਨੀ ਵਧੀਆ ਡਿਜਿਟਲ ਕ੍ਰਾਂਤੀ ਤਾਂ ਸਕੂਲ ਦੇ ਬੱਚਿਆਂ ਨੂੰ ਰੱਖੋ ਨੌਕਰੀ 'ਤੇ । ਕਿਉਂ ਦਿੱਲੀ, ਰਾਜਸਥਾਨ ਜਾਂ ਯੂਪੀ ਦੇ ਬੰਦੇ ਰੱਖੇ ਨੇ ।
8. ਫਿਰ ਕਹਿੰਦੇ ਨੇ ਕੋਈ ਵੀ ਵਿਦਿਆਰਥੀ ਫਰਸ਼ 'ਤੇ ਨਹੀਂ ਬੈਠਦਾ :- ਫਰਸ਼ 'ਤੇ ਨਹੀਂ ਬੈਠਦਾ? ਮਤਲਬ ਪਹਿਲਾਂ ਫਰਸ਼ਾਂ 'ਤੇ ਬੈਠਦੇ ਰਹੇ ਨੇ, ਮਤਲਬ ਮਾਨ ਸਾਬ, ਤੁਸੀਂ ਵੀ ਤਾਂ ਪੜ੍ਹਦੇ ਰਹੇ ਹੋ, ਤੁਸੀਂ ਫਰਸ਼ 'ਤੇ ਬੈਠ ਕੇ ਪੜ੍ਹੇ ਹੋ, ਮਤਲਬ ਕਿ ਤੁਹਾਡੇ ਪਿਤਾ ਜੀ ਮਾਸਟਰ ਸੀਗੇ ਉਹਨਾਂ ਨੇ ਅਵਾਜ ਨਹੀਂ ਚੁੱਕੀ ਡਰਪੋਕ ਸੀ ਜਾਂ ਸਿਫਾਰਸ਼ੀ ਹੋਣਗੇ? ਜਿੰਨੇ ਤੁਹਾਡੇ ਵਿਧਾਇਕ ਪੜ੍ਹੇ ਲਿਖ ਕੇ ਇਸ ਲੈਵਲ 'ਤੇ ਪਹੁੰਚੇ, ਉਹ ਫਰਸ਼ 'ਤੇ ਬੈਠ ਕੇ ਪਹੁੰਚੇ, ਇਹ ਸਵਾਲ ਜ਼ਰੂਰ ਇਨ੍ਹਾਂ ਨੂੰ ਪੁੱਛਿਓ ਆਪਣੇ ਆਪ ਜਾਂ ਆਪਣੇ ਮਾਂ ਪਿਉ ਤੋਂ...
9. ਫਿਰ ਅਗਲੀ ਪੀੜ੍ਹੀ ਦੀ ਰੱਖਿਆ :- ਅਗਲੀ ਪੀੜ੍ਹੀ ਦੀ ਰੱਖਿਆ ਕਿਵੇਂ ਕੀਤੀ ਜਾਊਗੀ ? ਨਸ਼ਾ ਤੁਹਾਡੇ ਤੋਂ ਨਹੀਂ ਮੁੱਕਿਆ, ਕੇਜਰੀਵਾਲ ਕਹਿੰਦਾ ਸੀ 3 ਮਹੀਨੇ ਚ ਨਸ਼ਾ ਖਤਮ ਕਰੂੰਗਾ, ਹੁਣ ਤੱਕ ਘਰ-ਘਰ ਤੱਕ ਪਹੁੰਚਣ ਲੱਗ ਗਿਆ, ਹੋਮ ਡਿਲੀਵਰੀ ਹੋਣ ਲੱਗ ਗਿਆ...
ਤੇ ਫਿਰ ਤੁਸੀਂ ਕਹਿੰਦੇ ਹੋ ਅਗਲੀ ਪੀੜ੍ਹੀ ਦੀ ਰੱਖਿਆ, ਅਗਲੀ ਪੀੜ੍ਹੀ ਦੀ ਰੱਖਿਆ ਕਿਵੇਂ ਹੋਵੇਗੀ । ਪੰਜਾਬੀ ਬੰਦੇ ਨੂੰ ਕੰਮ ਚਾਹੀਦਾ ਤਾਂ ਉਹਦੇ ਲਈ ਤੁਸੀਂ ਤਿੰਨ ਸਾਲ ਦਾ ਪ੍ਰਵੇਸ਼ਨ ਪੀਰੀਅਡ ਰੱਖ ਦਿਓ , ਤਨਖਾਹ 19000 ਤੇ ਦਿੱਲੀ, ਰਾਜਸਥਾਨ, ਯੂਪੀ, ਹਰਿਆਣੇ ਤੋਂ ਜਿਹੜੇ ਬੰਦੇ ਰੱਖੇ ਨੇ, ਉਹ 3 Lakh ਦੀ ਤਨਖਾਹ...
ਇਹ ਵੀ ਪਹਿਲੀ ਵਾਰੀ ਹੋਇਆ, ਪੰਜਾਬੀਆਂ ਲਈ, ਜਦੋਂ ਕੋਈ ਬੰਦਾ ਹੱਕ ਦੀ ਗੱਲ ਕਰਦਾ ਤੁਸੀਂ ਉਹਦੇ 'ਤੇ ਲਾਠੀ ਚਾਰਜ ਕਰ ਦਿਓ, ਉਹਦੇ 'ਤੇ ਅੱਥਰੂ ਗੈਸ ਦੇ ਗੋਲੇ ਸੁੱਟ ਦਿਓ, ਪਾਣੀ ਦੀਆਂ ਬੁਛਾੜਾ ਚਲਾ ਦਿੰਨੇ ਓ, ਤੇ ਜਿਹੜੇ ਰਾਜਸਥਾਨ ਤੋਂ ਆ ਕੇ ਐਮਐਲਏ ਦੀਆਂ ਕੋਠੀਆਂ ਦੱਬ ਕੇ ਤੁਹਾਡੀ ਪਾਰਟੀ ਦੇ ਬੰਦੇ ਬੈਠੇ ਨੇ, ਉਨ੍ਹਾਂ ਨੂੰ ਤੁਸੀਂ 2.5 lakh 3lakh Salaries ਵੀ ਦੇ ਰਹੇ ਹੋ, ਪੰਜਾਬ ਦੇ ਪੈਸੇ 'ਤੇ ਇਸ਼ ਵੀ ਕਰਵਾ ਰਹੇ ਹੋ…
Scholarship Scam ਵੀ ਤੁਹਾਡੀ ਸਰਕਾਰ 'ਚ ਹੋ ਗਿਆ।
Scholarship Scam :- ਪਤਾ ਹੋਣਾ, ਜੇ ਨਹੀਂ ਪਤਾ ਤਾਂ ਫਿਰ ਮਾਨ ਸਾਬ ਤੁਸੀਂ ਆਪਣੀ ਅਹੁਦੇ ਤੋਂ ਅਸਤੀਫਾ ਦੇ ਸਕਦੇ ਹੋ , Scholarship Scam ਜਿਹੜਾ ਹੋਇਆ :- ਤਿੰਨ ਸਕੂਲਾਂ ਦੇ ਵਿੱਚ ਹੋਇਆ, ਤੇ ਗੰਭੀਰ ਦੋਸ਼ ਲੱਗੇ, ਇਹ ਤਾਂ ਨਿਊਜ਼ ਵੀ ਹੈ, ਇਹ ਸੰਗਰੂਰ ਦੇ ਵਿੱਚ ਹੀ ਹੋਇਆ, ਸਰਕਾਰੀ ਸਕੂਲ, Bhindra , ਸਰਕਾਰੀ ਸਕੂਲ Balian , ਸਰਕਾਰੀ ਸਕੂਲ Santokhpura…
1 week ago | [YT] | 5
View 4 replies
SarbatDaBhala
"ਮਾਨ ਤੇ ਗੁਰਪ੍ਰੀਤ ਨੂੰ ਕਹਿ ਦਿਓ ਕਿ ਗੁਰੂ ਘਰ ਜਾ ਕੇ ਕਸਮ ਖਾ ਲੈਣ...
ਜੇਕਰ ਰੇਪ ਕੇਸ ਦੀ FIR ਰੱਦ ਕਰਵਾਉਣ ਵਿੱਚ 4-5 ਕਰੋੜ ਦੇ ਲੈਣ-ਦੇਣ ਦਾ ਕੋਈ ਵੀ ਕੰਮ ਹੋਇਆ ਹੈ, ਜਾਂ ਜੇਕਰ ਅਮਰਦੀਪ ਗਰੇਵਾਲ ਨੇ ਬੀਬੀ ਗੁਰਪ੍ਰੀਤ ਨਾਲ ਇਸ ਬਾਰੇ ਗੱਲ ਕੀਤੀ ਹੈ ਅਤੇ ਮਾਨ ਨੂੰ ਉਹ ਕੁੜੀਆਂ ਮਿਲੀਆਂ ਹਨ, ਤਾਂ ਰੱਬ ਕਰੇ ਨਿਆਮਤ (ਉਨ੍ਹਾਂ ਦੀ ਧੀ) ਨਾਲ ਵੀ ਇਨ੍ਹਾਂ ਕੁੜੀਆਂ ਵਰਗਾ ਹੀ ਭਾਣਾ ਵਰਤੇ (ਸਲੂਕ ਹੋਵੇ)...
ਆਪ (AAP) ਵਾਲਿਓ, ਹੁਣ ਤਾਂ ਸੌਂਹ ਖਾ ਲਓ... ਗੁਰਪ੍ਰੀਤ ਨੂੰ ਕਹਿ ਦਿਓ..."
1 week ago | [YT] | 17
View 1 reply
SarbatDaBhala
ਇਮਾਨਦਾਰ CM ਦੇ ਸਾਥੀਆਂ ਦਾ ਮਾਮਲਾ:
CM ਮਾਨ ਦੇ OSD ਅਤੇ ਉਹਨਾਂ ਦੇ ਸਾਥੀਆਂ ਤੇ ਕਥਿਤ ਪੈਸੇ ਲੈਣ ਦੇ ਬਦਲੇ ਕੀਤੀਆਂ ਬਦਲੀਆਂ, ਹਥਿਆਰਾਂ ਦੇ ਲਾਈਸੈਂਸ ਅਤੇ CLU ਦੇ ਮਾਮਲੇ ਚ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ 66 ਸਫਿਆਂ ਦਾ ਵਿਸਤ੍ਰਿਤ ਹੁਕਮ:
1. ਪਟੀਸ਼ਨ ਵਿੱਚ ਪੇਸ਼ ਕੀਤੇ ਗਏ ਸਾਰੇ ਰਿਕਾਰਡ ਅਤੇ ਸਮੱਗਰੀ ਦਾ ਸਮੁੱਚਾ ਮੁਲਾਂਕਣ ਕਰਨ ਤੋਂ ਬਾਅਦ, ਸਾਡਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕਰਵਾਉਣਾ ਜ਼ਰੂਰੀ ਹੈ।
2. ਅਸੀਂ ਹੁਣ ਤੱਕ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੇ ਢੰਗ ਤੋਂ ਵੀ ਸੰਤੁਸ਼ਟ ਨਹੀਂ ਹਾਂ।
3. ਅਸੀਂ ਉਚਿਤ ਸਮਝਦੇ ਹਾਂ ਕਿ ਮੌਜੂਦਾ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (CBI) ਨੂੰ ਸੌਂਪੀ ਜਾਵੇ।
4. CBI ਇਸ ਮਾਮਲੇ ਵਿੱਚ FIR ਦਰਜ ਕਰੇਗੀ ਅਤੇ ਤੁਰੰਤ ਜਾਂਚ ਸ਼ੁਰੂ ਕਰੇਗੀ।
5. ਇਸ ਜਾਂਚ ਦੇ ਨਤੀਜੇ ਸਬੰਧੀ ਰਿਪੋਰਟ ਦੋ ਮਹੀਨਿਆਂ ਦੇ ਅੰਦਰ ਇਸ ਅਦਾਲਤ ਵਿੱਚ ਪੇਸ਼ ਕੀਤੀ ਜਾਵੇ।
6. ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ, ਨਿਰਪੱਖ ਜਾਂਚ ਕਰਨ ਵਿੱਚ CBI ਨੂੰ ਹਰ ਤਰ੍ਹਾਂ ਦੀ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਗੇ।
ਉਪਰੋਕਤ ਹਦਾਇਤਾਂ ਦੇ ਨਾਲ ਇਹ ਪਟੀਸ਼ਨ ਨਿਪਟਾਈ ਜਾਂਦੀ ਹੈ। ਇਸ ਮਾਮਲੇ ਨੂੰ 07.12.2026 ਨੂੰ ਸਟੇਟਸ ਰਿਪੋਰਟ ਪੇਸ਼ ਕਰਨ ਲਈ ਸੂਚੀਬੱਧ ਕੀਤਾ ਜਾਵੇ।
ਅਸ਼ਵਨੀ ਕੁਮਾਰ ਮਿਸ਼ਰਾ
ਮੁੱਖ ਨਿਆਂਧੀਸ਼
2 weeks ago | [YT] | 2
View 0 replies
SarbatDaBhala
ਵੱਡੀ ਬ੍ਰੇਕਿੰਗ ਨਿਊਜ਼: CBI 'ਕੱਟੜ ਇਮਾਨਦਾਰਾਂ' ਦੇ ਘਰਾਂ ਵਿੱਚ ਦਾਖਲ; ਪੰਜਾਬ ਦਾ 'ਕੇਜੀ ਮੀਡੀਆ' ਸ਼ਾਇਦ ਤੁਹਾਨੂੰ ਇਹ ਨਾ ਦੱਸੇ।
ਕਥਿਤ ਬਦਲੀ ਘੁਟਾਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ OSD ਲਈ ਵੱਡਾ ਝਟਕਾ - ਹਾਈ ਕੋਰਟ ਨੇ OSD ਘੁੰਮਣ ਵਿਰੁੱਧ ਤੁਰੰਤ FIR ਦਰਜ ਕਰਨ ਦੇ ਹੁਕਮ ਦਿੱਤੇ - ਕੋਰਟ ਨੇ ਜਾਂਚ CBI ਨੂੰ ਸੌਂਪੀ।
2 weeks ago | [YT] | 2
View 0 replies
SarbatDaBhala
PHHC has ordered the Central Bureau of Investigation (CBI) to take over the case involving letters written by the Enforcement Directorate (ED) against Rajbir Singh Ghuman, Officer on Special Duty (OSD) to Punjab Chief Minister Bhagwant Mann.
2 weeks ago | [YT] | 0
View 0 replies
Load more