ਦੇਸ਼ ਦੇ ਮੁੱਖ ਪੰਜਾਬੀ ਅਖਬਾਰਾਂ ’ਚ ਸ਼ਾਮਲ ਸੱਚ ਕਹੂੰ ਦੇ ‘ਪੰਜਾਬੀ’ ਯੂਟਿਊਬ ਚੈੱਨਲ ’ਤੇ ਤੁਹਾਡਾ ਸਵਾਗਤ ਹੈ। ਇਹ ਚੈੱਨਲ ਤੁਹਾਡੇ ਤੱਕ ਪਹੁੰਚਾਉਂਦਾ ਹੈ ਰਾਜਨੀਤੀ, ਟੈਕਨਾਲੋਜੀ, ਲਾਈਫਸਟਾਈਲ, ਖੇਡ, ਅਪਰਾਧ, ਅਰਥਵਿਵਸਥਾ ਅਤੇ ਸਮਾਜ ਭਲਾਈ ਆਦਿ ਨਾਲ ਜੁਡ਼ੀਆਂ ਜ਼ਰੂਰੀ ਖਬਰਾਂ।
"Sach Kahoon Punjabi" welcomes you on its dynamic YouTube channel, and it is a digital arm of national daily Punjabi newspaper 'Sach Kahoon'.
News Coverage: The channel comes up with extensive coverage on, spanning national to international news, humanitarian efforts, business, Politics, tech, crime and lifestyle.
Fact-Checking: Committed to truth, our team is Google News Initiative-trained, debunking misinformation effectively.
Network & Reach: With a robust online and offline network, the publication garners handsome viewership for its digital platforms, readership for its newspaper, respectively. It has a registered office in Noida & headquarters in Sirsa.
Empanelment: Publication is Empanelled with or Member of prominent media bodies like CBC-BOC, DIPR.
Sach Kahoon Punjabi
Dera Sacha Sauda ਦੇ ਸੇਵਾਦਾਰਾਂ ਨੇ ਤੇਜ਼ ਹਨ੍ਹੇਰੀ ਤੇ ਮੀਂਹ ਕਾਰਨ ਸੜਕ ਤੇ ਡਿੱਗੇ ਦਰੱਖਤਾਂ ਨੂੰ ਹਟਾਇਆ
ਮਾਨਵਤਾ ਭਲਾਈ ਕਾਰਜਾਂ ਨੂੰ ਸਮਰਪਿਤ ਹਰ ਸਮੇਂ ਤਿਆਰ ਰਹਿਣ ਵਾਲੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸੇਵਾ ਦਾ ਕੋਈ ਮੌਕਾ ਨਹੀਂ ਛੱਡਦੇ। ਅੱਜ ਅਜਿਹੀ ਹੀ ਇੱਕ ਸੇਵਾ ਦੀ ਮਿਸਾਲ ਬਲਾਕ ਘੱਗਾ ਦੇ ਸੇਵਾਦਾਰਾਂ ਨੇ ਕਾਇਮ ਕੀਤੀ ਹੈ। ਬਲਾਕ ਘੱਗਾ ਦੇ ਅਣਥੱਕ ਸੇਵਾਦਾਰ ਜਗਜੀਤ ਸਿੰਘ ਇੰਸਾਂ (ਜੱਗੀ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਮੌਸਮ ਖਰਾਬ ਹੋਣ ਕਾਰਨ ਚੱਲੀ ਤੇਜ਼ ਹਨ੍ਹੇਰੀ ਤੇ ਮੀਂਹ ਕਾਰਨ ਬਰਾਸ ਰੋਡ ’ਤੇ ਦਰੱਖ਼ਤ ਡਿੱਗ ਗਏ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ ਤੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਰੋਡ ’ਤੇ ਦਰੱਖਤ ਡਿੱਗਣ ਕਾਰਨ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ ਅਤੇ ਆਵਾਜਾਈ ਪ੍ਰਭਾਵਿਤ ਹੋਈ ਜਿਸ ਨਾਲ ਲੋਕਾਂ ਨੂੰ ਕਾਫੀ ਖੱਜਲ-ਖ਼ੁਆਰੀ ਦਾ ਸਾਹਮਣਾ ਵੀ ਕਰਨਾ ਪਿਆ। ਜਦੋਂ ਇਸ ਦੀ ਸੂਚਨਾ ਬਲਾਕ ਘੱਗਾ ਦੇ ਸੇਵਾਦਾਰਾਂ ਤੱਕ ਪਹੁੰਚੀ ਤਾਂ ਉਹਨਾਂ ਮੌਕੇ ’ਤੇ ਪਹੁੰਚ ਗਏ ਅਤੇ ਸੇਵਾ ’ਚ ਜੁਟ ਗਏ ਕੁਝ ਕੁ ਹੀ ਸਮੇਂ ਵਿੱਚ ਡਿੱਗੇ ਹੋਏ ਦਰੱਖਤ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਮੁੜ ਸ਼ੁਰੂ ਕਰਵਾਈ। ਇਸ ਸੇਵਾ ਦੇ ਜਜਬੇ ਨੂੰ ਦੇਖਦਿਆਂ ਸੜਕ ’ਤੇ ਫਸੇ ਰਾਹਗੀਰਾਂ ਵੱਲੋਂ ਇਹਨਾਂ ਡੇਰਾਂ ਸ਼ਰਧਾਲੂਆਂ ਦਾ ਅਤੇ ਪੂਜਨੀਕ ਗੁਰੂ ਜੀ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਜਗਜੀਤ ਸਿੰਘ ਇੰਸਾਂ (ਜੱਗੀ), ਗੁਰਸੇਵਕ ਸਿੰਘ ਇੰਸਾਂ, ਹੰਸ ਲਾਲ ਇੰਸਾਂ, ਜਗਦੀਸ਼ ਸਿੰਘ ਇੰਸਾਂ, ਨਰਿੰਦਰ ਸਿੰਘ ਇੰਸਾਂ ਅਤੇ ਹੋਰ ਬਰਾਸ ਪਿੰਡ ਦੇ ਹੋਰ ਸੇਵਾਦਾਰ ਹਾਜ਼ਰ ਸਨ।
#DeraSachaSauda
#HumanityFirst
#PositiveNews
#InspiringStory
#PunjabNews
14 minutes ago | [YT] | 14
View 0 replies
Sach Kahoon Punjabi
IND vs WI ਤੀਜਾ ਟੀ20 ਅੱਜ, ਪਿਛਲੇ 2 ਮੈਚਾਂ ’ਚ 72 ਓਵਰਾਂ ’ਚ 844 ਦੌੜਾਂ ਬਣੀਆਂ, ਇੰਦੌਰ ’ਚ ਵੀ ਵੱਡੇ ਸਕੋਰ ਦੀ ਉਮੀਦ
ਤੀਜਾ ਟੀ20, ਸਮਾਂ : ਸ਼ਾਮ 7 ਵਜੇ ਤੋਂ, ਸਥਾਨ : ਹੋਲਕਰ ਸਟੇਡੀਅਮ, ਇੰਦੌਰ
ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਤੀਜਾ ਟੀ-20 ਮੈਚ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। 5 ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੈ। ਪਿਛਲੇ ਦੋਵੇਂ ਮੈਚਾਂ ਵਿੱਚ 72.2 ਓਵਰ ਖੇਡੇ ਗਏ ਸਨ। ਇਸ ਵਿੱਚ ਕੁੱਲ 844 ਦੌੜਾਂ ਬਣੀਆਂ ਸਨ। ਅਜਿਹੀ ਸਥਿਤੀ ਵਿੱਚ, ਇੰਦੌਰ ਵਿੱਚ ਵੀ ਇੱਕ ਵੱਡਾ ਸਕੋਰ ਹੋਣ ਦੀ ਉਮੀਦ ਹੈ। ਭਾਰਤ ਨੇ 2017 ਵਿੱਚ ਇਸੇ ਮੈਦਾਨ 'ਤੇ ਸ਼੍ਰੀਲੰਕਾ ਵਿਰੁੱਧ ਟੀ-20 ਵਿੱਚ 260 ਦੌੜਾਂ ਬਣਾਈਆਂ ਸਨ। ਪਹਿਲੇ ਟੀ-20 ਵਿੱਚ, ਭਾਰਤ ਨੇ ਵੈਸਟਇੰਡੀਜ਼ ਦੇ 172 ਦੌੜਾਂ ਦੇ ਟੀਚੇ ਦਾ ਪਿੱਛਾ 14.4 ਓਵਰਾਂ ਵਿੱਚ ਕੀਤਾ। ਜਦੋਂ ਕਿ ਦੂਜੇ ਮੈਚ ਵਿੱਚ, ਵੈਸਟਇੰਡੀਜ਼ ਨੇ 9 ਗੇਂਦਾਂ ਬਾਕੀ ਰਹਿੰਦਿਆਂ 250 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ।
#INDvsWI
#CricketNews
#SportsNews
#SanjuSamson
#Trending
45 minutes ago | [YT] | 14
View 0 replies
Sach Kahoon Punjabi
ਫ਼ਰੀਦਕੋਟ ਜ਼ਿਲ੍ਹੇ ਵਿੱਚ ਡਰੋਨ ਦੀ ਵਰਤੋਂ ’ਤੇ ਪਾਬੰਦੀ, ਵਿਆਹ-ਸ਼ਾਦੀਆਂ ਲਈ ਵੀ ਲੈਣੀ ਪਵੇਗੀ ਪ੍ਰਵਾਨਗੀ
ਜ਼ਿਲ੍ਹਾ ਮੈਜਿਸਟ੍ਰੇਟ ਫ਼ਰੀਦਕੋਟ ਰਾਹੁਲ ਚਾਬਾ, ਆਈ.ਏ.ਐੱਸ. ਨੇ ਜ਼ਿਲ੍ਹੇ ਦੀ ਹਦੂਦ ਅੰਦਰ ਡਰੋਨ ਅਤੇ ਹੋਰ ਉੱਡਣ ਵਾਲੀਆਂ ਵਸਤੂਆਂ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਜਾਰੀ ਕੀਤੇ ਗਏ ਇਹ ਹੁਕਮ 2 ਦਸੰਬਰ 2026 ਤੱਕ ਲਾਗੂ ਰਹਿਣਗੇ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਪਿਛਲੇ ਦਿਨੀਂ ਤਰਨਤਾਰਨ ਜ਼ਿਲ੍ਹੇ ਵਿੱਚ ਡਰੋਨ ਦੀ ਮਦਦ ਨਾਲ ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਅਜਿਹੀਆਂ ਘਟਨਾਵਾਂ ਦੇ ਮੱਦੇਨਜ਼ਰ ਸ਼ਰਾਰਤੀ ਅਨਸਰਾਂ ਵੱਲੋਂ ਡਰੋਨ ਦੀ ਵਰਤੋਂ ਕਰਕੇ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਕੀਤੇ ਜਾਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਅਤੇ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਇਹ ਪਾਬੰਦੀ ਲਗਾਈ ਗਈ ਹੈ। ਇਸ ਤਹਿਤ ਜ਼ਿਲ੍ਹੇ ਅੰਦਰ ਡਰੋਨ ਜਾਂ ਹੋਰ ਉੱਡਣ ਵਾਲੀਆਂ ਵਸਤੂਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।
#FaridkotNews #PunjabNews #DroneBan #DronePolicy #WeddingNews
1 day ago | [YT] | 234
View 7 replies
Sach Kahoon Punjabi
ਪਨਾਮਾ ’ਚ ਦੋ ਸ਼ਕਤੀਸ਼ਾਲੀ ਭੂਚਾਲ, ਇਮਾਰਤਾਂ ਤੇ ਸੜਕਾਂ ਨੂੰ ਨੁਕਸਾਨ,
ਤਿੱਬਰ ’ਚ ਵੀ ਕੰਬੀ ਧਰਤੀ
ਮੱਧ ਅਮਰੀਕੀ ਦੇਸ਼ ਪਨਾਮਾ ’ਚ ਸ਼ੁੱਕਰਵਾਰ ਦੇਰ ਰਾਤ ਤੇ ਸ਼ਨਿੱਚਰਵਾਰ ਸਵੇਰੇ ਦੋ ਸ਼ਕਤੀਸ਼ਾਲੀ ਭੂਚਾਲ ਮਹਿਸੂਸ ਕੀਤੇ ਗਏ। 7.7 ਤੇ 6.6 ਮਾਪ ਦੇ ਇਨ੍ਹਾਂ ਝਟਕਿਆਂ ਨੇ ਪਨਾਮਾ ’ਚ ਦਹਿਸ਼ਤ ਪੈਦਾ ਕਰ ਦਿੱਤੀ। ਇਸ ਦੌਰਾਨ, ਸ਼ਨਿੱਚਰਵਾਰ ਸਵੇਰੇ ਤਿੱਬਤ ’ਚ 3.7 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਇਸਦਾ ਕੇਂਦਰ ਜ਼ਮੀਨ ਤੋਂ ਦਸ ਕਿਲੋਮੀਟਰ ਹੇਠਾਂ ਵੀ ਦਰਜ ਕੀਤਾ ਗਿਆ। ਮੱਧ ਅਮਰੀਕੀ ਦੇਸ਼ ਪਨਾਮਾ ’ਚ ਲੋਕਾਂ ਨੂੰ ਸ਼ੁੱਕਰਵਾਰ ਦੇਰ ਰਾਤ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ। ਇਸਦਾ ਕੇਂਦਰ ਜ਼ਮੀਨ ਤੋਂ ਦਸ ਕਿਲੋਮੀਟਰ ਹੇਠਾਂ ਸੀ। ਭੂਚਾਲਾਂ ਨੇ ਹਰ ਪਾਸੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਲੋਕ ਡਰ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 7.7 ਦਰਜ ਕੀਤੀ ਗਈ। ਸ਼ਨਿੱਚਰਵਾਰ ਸਵੇਰੇ ਲੋਕਾਂ ਨੇ ਇੱਕ ਹੋਰ ਖ਼ਤਰਨਾਕ ਭੂਚਾਲ ਮਹਿਸੂਸ ਕੀਤਾ। ਦੂਜੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 6.6 ਮਾਪੀ ਗਈ। ਭੂਚਾਲ ਦਾ ਕੇਂਦਰ ਜ਼ਮੀਨ ਤੋਂ ਸਿਰਫ਼ 10 ਕਿਲੋਮੀਟਰ ਹੇਠਾਂ ਸੀ। ਭੂਚਾਲ ਦੇ ਪ੍ਰਭਾਵ ਕਾਰਨ ਦੇਸ਼ ਦੇ ਕੇਂਦਰੀ ਹਿੱਸੇ ਵਿੱਚ ਇਮਾਰਤਾਂ ਢਹਿ ਗਈਆਂ ਤੇ ਸੜਕਾਂ ਨੂੰ ਭਾਰੀ ਨੁਕਸਾਨ ਪਹੁੰਚਿਆ।
#PanamaEarthquake
#Earthquake
#EarthquakeNews
#ViralNews
#Trending
1 day ago | [YT] | 155
View 1 reply
Sach Kahoon Punjabi
ਪਿੰਡ ਪਲਾਸੌਰ ਦੇ ਪਹਿਲੇ ਸਰੀਰਦਾਨੀ ਬਣੇ ਹਰਦੇਵ ਸਿੰਘ ਇੰਸਾਂ
ਪਿੰਡ ਪਲਾਸੌਰ ਵਾਸੀ ਹਰਦੇਵ ਸਿੰਘ ਪੁੱਤਰ ਬਾਬੂ ਸਿੰਘ ਇੰਸਾਂ ਦੁਨੀਆ ਤੋਂ ਜਾਂਦੇ-ਜਾਂਦੇ ਵੀ ਸਮਾਜ ਲਈ ਮਹਾਨ ਕਾਰਜ ਕਰ ਗਏ ਹਨ, ਜਿਨ੍ਹਾਂ ਦੀ ਮ੍ਰਿਤਕ ਦੇਹ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਮੈਡੀਕਲ ਖੋਜਾਂ ਲਈ ਪ੍ਰਸਾਦ ਮੈਡੀਕਲ ਕਾਲਜ ਤੇ ਹਸਪਤਾਲ, ਉੱਨਾਓ (ਲਖਨਊ/ਕਾਨ੍ਹਪੁਰ) ਨੂੰ ਦਾਨ ਕੀਤੀ ਗਈ ਹੈ। ਇਹ ਪਿੰਡ ਪਲਾਸੌਰ ਦਾ ਪਹਿਲਾ ਤੇ ਬਲਾਕ ਭਲਵਾਨ ਦਾ ਸੱਤਵਾਂ ਸਰੀਰਦਾਨ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰੇਮੀ ਸੇਵਕ ਬਲਵਿੰਦਰ ਸਿੰਘ ਇੰਸਾਂ ਤੇ ਬਲਾਕ ਪ੍ਰੇਮੀ ਸੇਵਕ ਅਮਨਦੀਪ ਇੰਸਾਂ ਨੇ ਦੱਸਿਆ ਕਿ ਹਰਦੇਵ ਸਿੰਘ ਦੇ ਪਰਿਵਾਰ ਨੇ ਇਸ ਦੁੱਖ ਦੀ ਘੜੀ ’ਚ ਵੀ ਮਾਨਵਤਾ ਦੀ ਭਲਾਈ ਨੂੰ ਪਹਿਲ ਦਿੱਤੀ ਤੇ ਮੈਡੀਕਲ ਸਿੱਖਿਆ ਤੇ ਖੋਜਾਂ ਲਈ ਸਰੀਰਦਾਨ ਕਰਨ ਦਾ ਫੈਸਲਾ ਕੀਤਾ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਂਸ ’ਚ ਪੂਰੇ ਪਿੰਡ ’ਚੋਂ ਲਿਜਾਇਆ ਗਿਆ। ਇਸ ਦੌਰਾਨ ਹਾਜ਼ਰ ਸੰਗਤ ਤੇ ਪਿੰਡ ਵਾਸੀਆਂ ਨੇ ‘ਹਰਦੇਵ ਸਿੰਘ ਅਮਰ ਰਹੇ’ ਦੇ ਨਾਅਰੇ ਲਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਨੇ ਮਿ੍ਰਤਕ ਦੇਹ ਵਾਲੀ ਐਂਬੂਲੈਂਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
#BodyDonation #BodyDonationForMedicalResearch #HumanityFirst #DeraSachaSauda
1 day ago | [YT] | 702
View 21 replies
Sach Kahoon Punjabi
CJP ਦਾ ਚੋਣ ਕਮਿਸ਼ਨ ਖਿਲਾਫ਼ ਪ੍ਰਦਰਸ਼ਨ ਅੱਜ
ਦਿੱਲੀ ’ਚ 10 ਅਕਤੂਬਰ ਨੂੰ ਕੌਕਰੋਚ ਜਨਤਾ ਪਾਰਟੀ ਸੀਜੇਪੀ ਵੱਲੋਂ ਰੱਖੇ ਗਏ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਮੈਟਰੋ ਸੇਵਾਵਾਂ ਪੂਰੀ ਤਰ੍ਹਾਂ ਬੰਦ ਕਰਨ ’ਤੇ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਹੈ ਅਦਾਲਤ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਮੈਟਰੋ ਤੇ ਹੋਰ ਰੇਲ ਸੇਵਾਵਾਂ ਕੰਟਰੋਲ ਤਰੀਕੇ ਨਾਲ ਜਾਰੀ ਰੱਖੀਆਂ ਜਾਣ, ਤਾਂ ਕਿ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਮੁੱਖ ਜੱਜ ਸੂਰਿਆਕਾਂਤ, ਜੱਜ ਜਾਇਮਾਲਿਆ ਬਾਗਚੀ ਤੇ ਜੱਜ ਵੀ ਮੋਹਨਾ ਦੀ ਬੈਂਚ ਨੇ ਸ਼ੁੱਕਰਵਾਰ ਨੂੰ ਇਹ ਆਦੇਸ਼ ਦਿੱਤਾ ਕੇਂਦਰ ਸਰਕਾਰ ਵੱਲੋਂ ਸਾਲਿਸਿਟਰ ਜਨਰਲ ਤੁਸ਼ਾਰ ਮੇਹਤਾ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਅਧਿਕਾਰੀ ਪਾਬੰਦੀਆਂ ’ਤੇ ਦੁਬਾਰਾ ਵਿਚਾਰ ਕਰਨਗੇ ਅਦਾਲਤ ਨੇ ਕਿਹਾ ਕਿ ਸੁਰੱਖਿਆ ਲਈ ਸਾਵਧਾਨੀ ਭਰਿਆ ਕਦਮ ਚੁੱਕਣਾ ਜ਼ਰੂਰੀ ਹੈ, ਪਰ ਸੇਵਾਵਾਂ ਨੂੰ ਪੂਰੀ ਤਰ੍ਹਾਂ ਰੋਕਣ ਤੇ ਕੰਟਰੋਲ ਤਰੀਕੇ ਨਾਲ ਚਲਾਉਣ ’ਚ ਫਰਕ ਹੈ ਪਾਬੰਦੀ ਜ਼ਰੂਰਤ ਮੁਤਾਬਕ ਹੋਣੀ ਚਾਹੀਦੀ ਹੈ ਅਦਾਲਤ ਨੇ ਅਧਿਕਾਰੀਆਂ ਨੂੰ ਮੈਟਰੋ ਤੇ ਰੇਲ ਸੇਵਾਵਾਂ ਦੇ ਸੰਚਾਲਨ ਨਾਲ ਜੁੜੇ ਫੈਸਲਿਆਂ ਦਾ ਵੱਡਾ ਪ੍ਰਚਾਰ ਕਰਨ ਤੇ ਮੁਸਾਫ਼ਰਾਂ ਦੀ ਸਹੂਲਤ ਲਈ ਆਵਾਜਾਈ ਸਲਾਹ ਜਾਰੀ ਕਰਨ ਨੂੰ ਕਿਹਾ, ਤਾਂ ਕਿ ਲੋਕ ਆਪਣੀ ਯਾਤਰਾ ਦੀ ਯੋਜਨਾ ਪਹਿਲਾਂ ਬਣਾ ਸਕਣ।
#CJP #CJPProtest #ElectionCommission #ElectionCommissionOfIndia #DelhiProtest
1 day ago | [YT] | 148
View 2 replies
Sach Kahoon Punjabi
ਪੰਜਾਬ ਅਤੇ ਚੰਡੀਗੜ੍ਹ ਵਿੱਚ ਬਦਲਿਆ ਮੌਸਮ, ਤਾਪਮਾਨ ਵਿੱਚ 1.2 ਡਿਗਰੀ ਡਿੱਗਿਆ
ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਕਰਵਟ ਲੈ ਲਈ ਹੈ। ਸੂਬੇ ਦੇ ਕੁਝ ਹਿੱਸਿਆਂ ਵਿੱਚ ਗੜੇਮਾਰੀ ਅਤੇ ਪਹਾੜੀ ਇਲਾਕਿਆਂ ਵਿੱਚ ਹੋਈ ਬਾਰਿਸ਼ ਦੇ ਅਸਰ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦਾ ਔਸਤ ਵੱਧ ਤੋਂ ਵੱਧ ਤਾਪਮਾਨ 1.2 ਡਿਗਰੀ ਸੈਲਸੀਅਸ ਘਟ ਕੇ ਆਮ ਨਾਲੋਂ 2.3 ਡਿਗਰੀ ਹੇਠਾਂ ਪਹੁੰਚ ਗਿਆ ਹੈ। ਮੌਸਮ ਵਿੱਚ ਆਏ ਇਸ ਬਦਲਾਅ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਅਨੁਸਾਰ, ਬਠਿੰਡਾ ਵਿੱਚ ਸੂਬੇ ਦਾ ਸਭ ਤੋਂ ਵੱਧ 34.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜਦਕਿ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 31.2 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ, ਸ਼ੁੱਕਰਵਾਰ ਨੂੰ ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਚੰਡੀਗੜ੍ਹ ਵਿੱਚ ਵੀ ਮੌਸਮ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਅਸਮਾਨ ਵਿੱਚ ਬੱਦਲ ਛਾਏ ਰਹਿ ਸਕਦੇ ਹਨ ਅਤੇ ਕੁਝ ਥਾਵਾਂ ’ਤੇ ਮੀਂਹ ਪੈ ਸਕਦਾ ਹੈ।
#PunjabWeather #ChandigarhWeather #PunjabWeatherUpdate #ChandigarhWeatherUpdate
2 days ago | [YT] | 237
View 6 replies
Sach Kahoon Punjabi
ਤਿਉਹਾਰਾਂ ਦੇ ਸੀਜ਼ਨ ’ਚ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਲਈ ਚੱਲਣਗੀਆਂ 2 ਵਿਸ਼ੇਸ਼ ਰੇਲ ਗੱਡੀਆਂ
- 10 ਅਤੇ 11 ਅਕਤੂਬਰ ਤੋਂ ਹੋਵੇਗੀ ਸ਼ੁਰੂਆਤ, ਅੰਬਾਲਾ, ਜਲੰਧਰ ਕੈਂਟ, ਪਠਾਨਕੋਟ ਕੈਂਟ ਅਤੇ ਜੰਮੂ ਤਵੀ ਸਣੇ ਕਈ ਸਟੇਸ਼ਨਾਂ ’ਤੇ ਹੋਵੇਗਾ ਠਹਿਰਾਅ
ਤਿਉਹਾਰਾਂ ਦੇ ਸੀਜ਼ਨ ਦੌਰਾਨ ਯਾਤਰੀਆਂ ਅਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਵਧਦੀ ਭੀੜ ਨੂੰ ਦੇਖਦਿਆਂ ਰੇਲਵੇ ਦੇ ਜੰਮੂ ਮੰਡਲ ਨੇ ਨਵੀਂ ਦਿੱਲੀ ਤੋਂ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਦੋ ਹੋਰ ਜੋੜੀਆਂ ਰਾਖਵੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਤੋਂ ਚੱਲ ਰਹੀਆਂ ਵਿਸ਼ੇਸ਼ ਰੇਲ ਗੱਡੀਆਂ ਤੋਂ ਇਲਾਵਾ ਹੁਣ ਰੇਲ ਗੱਡੀ ਨੰਬਰ 04085/04086 ਅਤੇ 04485/04486 ਵੀ ਇਸ ਰੂਟ ’ਤੇ ਚੱਲਣਗੀਆਂ। ਇਨ੍ਹਾਂ ਰੇਲ ਗੱਡੀਆਂ ਦੇ ਚੱਲਣ ਨਾਲ ਤਿਉਹਾਰਾਂ ਦੌਰਾਨ ਯਾਤਰੀਆਂ ਨੂੰ ਸਫ਼ਰ ਕਰਨ ਵਿੱਚ ਸਹੂਲਤ ਮਿਲਣ ਦੀ ਉਮੀਦ ਹੈ।
ਜੰਮੂ ਮੰਡਲ ਵੱਲੋਂ ਜਾਰੀ ਸਮਾਂ-ਸਾਰਣੀ ਅਨੁਸਾਰ, ਰੇਲ ਗੱਡੀ ਨੰਬਰ 04085/04086 ਦੀ ਸ਼ੁਰੂਆਤ 10 ਅਕਤੂਬਰ ਤੋਂ ਹੋਵੇਗੀ, ਜਦਕਿ ਰੇਲ ਗੱਡੀ ਨੰਬਰ 04485/04486 11 ਅਕਤੂਬਰ ਤੋਂ ਚੱਲੇਗੀ। ਦੋਵੇਂ ਜੋੜੀਆਂ ਨਵੀਂ ਦਿੱਲੀ ਤੋਂ ਕਟੜਾ ਤੱਕ ਦਾ ਸਫ਼ਰ ਲਗਭਗ 13 ਘੰਟਿਆਂ ਵਿੱਚ ਪੂਰਾ ਕਰਨਗੀਆਂ। ਇਹ ਵਿਸ਼ੇਸ਼ ਰੇਲ ਗੱਡੀਆਂ ਦੋਵੇਂ ਪਾਸਿਆਂ ਤੋਂ ਸੋਨੀਪਤ, ਪਾਣੀਪਤ, ਕੁਰੂਕਸ਼ੇਤਰ, ਅੰਬਾਲਾ ਕੈਂਟ, ਜਲੰਧਰ ਕੈਂਟ, ਪਠਾਨਕੋਟ ਕੈਂਟ, ਕਠੂਆ, ਜੰਮੂ ਤਵੀ ਅਤੇ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ (ਊਧਮਪੁਰ) ਰੇਲਵੇ ਸਟੇਸ਼ਨਾਂ ’ਤੇ ਰੁਕਣਗੀਆਂ। ਇਸ ਨਾਲ ਪੰਜਾਬ ਅਤੇ ਹਰਿਆਣਾ ਦੇ ਯਾਤਰੀਆਂ ਨੂੰ ਵੀ ਕਟੜਾ ਜਾਣ ਲਈ ਵਾਧੂ ਰੇਲ ਸੇਵਾ ਦਾ ਲਾਭ ਮਿਲੇਗਾ।
#IndianRailways
#PunjabNews
#HaryanaNews
#LatestNews
#BreakingNews
2 days ago | [YT] | 204
View 6 replies
Sach Kahoon Punjabi
IND vs WI: ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਦੂਜਾ ਟੀ20 ਅੱਜ, ਮਯੰਕ ਦੀ ਜਗ੍ਹਾ ਪ੍ਰਿੰਸ ਯਾਦਵ ਨੂੰ ਮਿਲ ਸਕਦੈ ਮੌਕਾ
ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਪੰਜ ਮੈਚਾਂ ਦੀ ਟੀ20 ਸੀਰੀਜ਼ ਦਾ ਦੂਜਾ ਮੈਚ ਅੱਜ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7 ਵਜੇ ਰਾਂਚੀ ਦੇ ਜੇਐਸਸੀਏ ਇੰਟਰਨੈਸ਼ਨਲ ਸਟੇਡੀਅਮ ’ਚ ਸ਼ੁਰੂ ਹੋਵੇਗਾ। ਟੀਮ ਇੰਡੀਆ ਨੇ ਪਹਿਲਾ ਮੈਚ 8 ਵਿਕਟਾਂ ਨਾਲ ਆਪਣੇ ਨਾਂਅ ਕੀਤਾ ਸੀ। ਭਾਰਤੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਇਸ ਸਾਲ ਟੀ20 ’ਚ 49 ਛੱਕੇ ਲਾਏ ਹਨ। ਉਹ ਅੱਜ ਆਪਣੇ ਪਹਿਲੇ ਛੱਕੇ ਜੜਦੇ ਹੀ, ਉਹ ਇਸ ਸਾਲ ਛੱਕਿਆਂ ਦਾ ਅਰਧ ਸੈਂਕੜਾ ਪੂਰਾ ਕਰਨ ਵਾਲੇ ਦੁਨੀਆ ਦੇ ਤੀਜੇ ਬੱਲੇਬਾਜ਼ ਬਣ ਜਾਣਗੇ। ਭਾਰਤੀ ਟੀਮ ਦੀ ਪਲੇਇੰਗ-11 ’ਚ ਵੀ ਬਦਲਾਅ ਸੰਭਵ ਹਨ। ਟੀਮ ਮਯੰਕ ਯਾਦਵ ਦੀ ਜਗ੍ਹਾ ਪ੍ਰਿੰਸ ਯਾਦਵ ਨੂੰ ਮੌਕਾ ਦੇ ਸਕਦੀ ਹੈ, ਮਯੰਕ ਯਾਦਵ ਨੇ ਪਹਿਲੇ ਮੈਚ ’ਚ 40 ਦੌੜਾਂ ਦਿੱਤੀਆਂ ਸਨ।
#INDvsWI
#CricketNews
#SportsNews
#Trending
#AbhishekSharma
2 days ago | [YT] | 163
View 3 replies
Sach Kahoon Punjabi
ਰੈੱਡ ਰਨ ਮੈਰਾਥਨ ’ਚ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ
ਜ਼ਿਲ੍ਹਾ ਪੱਧਰੀ ਰੈੱਡ ਰਨ ਮੈਰਾਥਨ ਫਾਰ ਐੱਚਆਈਵੀ ਅਵੇਅਰਨੈੱਸ ’ਚ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਅਜਿਹਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਕਿ ਸਿਖਰਲੇ ਪੰਜ ਸਥਾਨ ਕਾਲਜ ਦੀ ਝੋਲੀ ’ਚ ਆ ਗਏ। ਜਨਨਾਇਕ ਚੌਧਰੀ ਯੂਨੀਵਰਸਿਟੀ ਕ੍ਰਿਕਟ ਗਰਾਊਂਡ ਵਿੱਚ ਕਰਵਾਏ ਮੈਰਾਥਨ ’ਚ ਕਾਲਜ ਦੇ ਰੈੱਡ ਰਿਬਨ ਕਲੱਬ ਦੀਆਂ ਪੀਅਰ ਐਜੂਕੇਟਰਜ਼ ਨੇ ਆਪਣੀ ਖੇਡ ਪ੍ਰਤਿਭਾ, ਅਨੁਸ਼ਾਸਨ ਤੇ ਸਹਿਣ ਸ਼ਕਤੀ ਦੀ ਪਹਿਚਾਣ ਦਿੰਦਿਆਂ ਮੁਕਾਬਲੇ ’ਚ ਦਬਦਬਾ ਕਾਇਮ ਕੀਤਾ। ਕਾਲਜ ਦੀ ਪੂਨਮ (ਡੀਪੀਐਡ ਦੂਜਾ ਸਾਲ) ਨੇ ਪਹਿਲਾ, ਮਨੀਸ਼ਾ (ਬੀਐੱਸਸੀ ਫਿਜ਼ੀਕਲ ਹੈਲਥ ਐਂਡ ਸਪੋਰਟਸ ਐਜੂਕੇਸ਼ਨ ਦੂਜਾ ਸਾਲ) ਨੇ ਦੂਜਾ, ਪੁਸ਼ਪਾ (ਬੀਐੱਸਸੀ ਫਿਜ਼ੀਕਲ ਹੈਲਥ ਐਂਡ ਸਪੋਰਟਸ ਐਜੂਕੇਸ਼ਨ ਪਹਿਲਾ ਸਾਲ) ਨੇ ਤੀਜਾ, ਕਵਿਤਾ (ਬੀਪੀਐਡ ਪਹਿਲਾ ਸਾਲ) ਨੇ ਚੌਥਾ ਤੇ ਅੰਸ਼ਦੀਪ (ਬੀਐੱਸਸੀ ਫਿਜ਼ੀਕਲ ਹੈਲਥ ਐਂਡ ਸਪੋਰਟਸ ਐਜੂਕੇਸ਼ਨ) ਨੇ ਪੰਜਵਾਂ ਸਥਾਨ ਹਾਸਲ ਕੀਤਾ।
#ShahSatnamJiGirlsCollege
#SirsaNews
#SportsNews
#HaryanaNews
2 days ago | [YT] | 474
View 7 replies
Load more