ਸਤਿ ਸ੍ਰੀ ਅਕਾਲ ਜੀ। Pardeep Kaur Podcast ਵਿੱਚ ਤੁਹਾਡਾ ਸਵਾਗਤ ਹੈ।
ਇੱਥੇ ਮੈਂ ਜ਼ਿੰਦਗੀ ਦੇ ਸੱਚੇ ਤਜਰਬਿਆਂ, ਸਮਾਜਿਕ ਮੁੱਦਿਆਂ, ਰਿਸ਼ਤਿਆਂ ਅਤੇ ਮਨ ਦੀਆਂ ਗੱਲਾਂ ਬਾਰੇ ਪੰਜਾਬੀ ਵਿੱਚ ਪੌਡਕਾਸਟ ਸਾਂਝੇ ਕਰਦੀ ਹਾਂ।
ਜੇ ਤੁਹਾਨੂੰ ਸੱਚੀਆਂ ਅਤੇ ਦਿਲੋਂ ਨਿਕਲੀਆਂ ਗੱਲਾਂ ਪਸੰਦ ਹਨ, ਤਾਂ ਮੇਰੇ ਚੈਨਲ ਨੂੰ Subscribe ਕਰੋ।
— ਪਰਦੀਪ ਕੌਰ
Pardeep Kaur Podcast
Sydney, Australia 2024 – ਮੇਰੀ ਜ਼ਿੰਦਗੀ ਦੀ ਸਭ ਤੋਂ ਸੋਹਣੀ Vacation
ਕਈ ਦੇਸ਼ ਵੇਖੇ, ਕਈ ਸ਼ਹਿਰ ਵੇਖੇ, ਕਈ ਸਫ਼ਰ ਕੀਤੇ, ਪਰ ਜੇ ਕੋਈ ਮੈਨੂੰ ਪੁੱਛੇ ਕਿ ਮੇਰੀ ਜ਼ਿੰਦਗੀ ਦੀ ਸਭ ਤੋਂ ਸੋਹਣੀ vacation ਕਿਹੜੀ ਸੀ, ਤਾਂ ਮੈਂ ਬਿਨਾਂ ਸੋਚੇ Sydney, Australia ਦਾ ਨਾਮ ਲਵਾਂਗੀ।
ਅਜੀਬ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਤੱਕ ਮੈਨੂੰ ਇਹ ਸਫ਼ਰ ਪੂਰਾ ਯਾਦ ਵੀ ਨਹੀਂ ਸੀ। ਮੈਂ passport ਦੇ stamps ਵੇਖ ਰਹੀ ਸੀ, Germany ਯਾਦ ਆ ਗਈ, Paris ਯਾਦ ਆ ਗਿਆ, Singapore ਯਾਦ ਆ ਗਿਆ, ਪਰ Australia… Australia ਤਾਂ ਜਿਵੇਂ ਮੇਰੀ memory ਦੇ ਕਿਸੇ ਕੋਨੇ ਵਿੱਚ ਲੁਕਿਆ ਬੈਠਾ ਸੀ। ਫਿਰ ਅਚਾਨਕ ਇੱਕ ਫੋਟੋ ਵੇਖੀ ਅਤੇ Sydney ਦੀ ਪੂਰੀ ਦੁਨੀਆ ਮੁੜ ਮੇਰੇ ਸਾਹਮਣੇ ਆ ਗਈ।
ਅਸੀਂ New York ਤੋਂ Tokyo ਰਾਹੀਂ Sydney ਪਹੁੰਚੇ। ਜਹਾਜ਼ ਤੋਂ ਉਤਰਦੇ ਹੀ ਲੱਗਿਆ ਜਿਵੇਂ ਕਿਸੇ ਹੋਰ ਹੀ ਦੁਨੀਆ ਵਿੱਚ ਆ ਗਏ ਹੋਈਏ। ਨੀਲਾ ਆਸਮਾਨ, ਸਾਫ਼ ਹਵਾ, ਸੁੰਦਰ ਲੋਕ ਅਤੇ ਹਰ ਪਾਸੇ ਇੱਕ ਸ਼ਾਂਤ ਜਿਹਾ ਮਾਹੌਲ।
ਅਸੀਂ Mascot ਇਲਾਕੇ ਵਿੱਚ ਰਹੇ। Hotel ਤੋਂ train station ਤੱਕ ਅਸੀਂ ਪੈਦਲ ਜਾਂਦੇ ਸੀ। Sydney ਦੀਆਂ trains ਮੈਨੂੰ ਬਹੁਤ ਪਸੰਦ ਆਈਆਂ। ਹਰ ਰੋਜ਼ ਕੋਈ ਨਵਾਂ station, ਕੋਈ ਨਵਾਂ route ਅਤੇ ਕੋਈ ਨਵਾਂ ਤਜਰਬਾ ਸਾਡਾ ਇੰਤਜ਼ਾਰ ਕਰ ਰਿਹਾ ਹੁੰਦਾ ਸੀ।
Sydney Harbour Bridge ਅਤੇ Opera House ਵੇਖਣ ਦਾ ਦਿਨ ਮੇਰੀਆਂ ਸਭ ਤੋਂ ਸੋਹਣੀਆਂ ਯਾਦਾਂ ਵਿੱਚੋਂ ਇੱਕ ਹੈ। ਉਸ ਦਿਨ ਮੈਂ pink suit ਪਾਇਆ ਹੋਇਆ ਸੀ ਅਤੇ ਜਸਪਾਲ ਨੇ pink ਪੱਗ ਬੰਨ੍ਹੀ ਹੋਈ ਸੀ। ਅਸੀਂ Harbour ਦੇ ਕੋਲ ਘੁੰਮ ਰਹੇ ਸੀ ਅਤੇ ਫਿਰ ferry ਉੱਤੇ ਚੜ੍ਹ ਗਏ।
ਸਮੁੰਦਰ ਦੀ ਹਵਾ ਇੰਨੀ ਤੇਜ਼ ਸੀ ਕਿ ਮੇਰਾ ਦੁਪੱਟਾ ਲਗਾਤਾਰ ਹਵਾ ਵਿੱਚ ਲਹਿਰਾ ਰਿਹਾ ਸੀ। ਸਾਹਮਣੇ Opera House ਸੀ, ਇੱਕ ਪਾਸੇ Harbour Bridge ਅਤੇ ਚਾਰੇ ਪਾਸੇ ਨੀਲਾ ਪਾਣੀ।
ਉਸ ferry ਵਿੱਚ ਕੁਝ American ਸੈਲਾਨੀ ਵੀ ਸਨ। ਉਹ Sydney ਅਤੇ Melbourne ਘੁੰਮ ਕੇ New Zealand ਜਾਣ ਵਾਲੇ ਸਨ। ਉਹ ਸਾਡੇ ਕੋਲ ਆਏ ਅਤੇ ਸਾਡੇ ਪੰਜਾਬੀ ਲਿਬਾਸ ਦੀ ਤਾਰੀਫ਼ ਕਰਨ ਲੱਗ ਪਏ। ਕਈ ਲੋਕ ਸਾਡੇ ਵੱਲ ਵੇਖ ਰਹੇ ਸਨ। ਕੁਝ ਮੁਸਕਰਾ ਰਹੇ ਸਨ, ਕੁਝ ਫੋਟੋਆਂ ਖਿੱਚ ਰਹੇ ਸਨ ਅਤੇ ਕੁਝ ਸਾਡੇ ਨਾਲ ਫੋਟੋ ਖਿਚਾਉਣਾ ਚਾਹੁੰਦੇ ਸਨ।
ਉਸ ਦਿਨ ਮੈਨੂੰ ਲੱਗਿਆ ਕਿ Sydney ਵੇਖਣ ਆਏ ਲੋਕਾਂ ਨੂੰ ਇੱਕ ਹੋਰ ਨਜ਼ਾਰਾ ਵੀ ਮਿਲ ਗਿਆ ਸੀ — ਦੁਨੀਆ ਦੇ ਦੂਜੇ ਕੋਨੇ ਤੋਂ ਆਇਆ ਇੱਕ ਪੰਜਾਬੀ ਜੋੜਾ।
Bondi Beach ਵੀ ਗਏ। ਅਸੀਂ ਬੱਸ ਰਾਹੀਂ ਉੱਥੇ ਪਹੁੰਚੇ। ਅਸੀਂ swimming ਨਹੀਂ ਕੀਤੀ, ਪਰ ਲਹਿਰਾਂ ਨੂੰ ਵੇਖਿਆ, ਲੋਕਾਂ ਨੂੰ enjoy ਕਰਦੇ ਵੇਖਿਆ ਅਤੇ ਸਮੁੰਦਰ ਦੀ ਹਵਾ ਦਾ ਆਨੰਦ ਲਿਆ। Beach ਦੇ ਖੱਬੇ ਪਾਸੇ restaurants ਸਨ ਜਿੱਥੇ ਬੈਠ ਕੇ ਖਾਣਾ ਖਾਣਾ ਵੀ ਆਪਣੇ ਆਪ ਵਿੱਚ ਇੱਕ ਯਾਦਗਾਰ ਪਲ ਸੀ।
Sydney ਵਿੱਚ Harris Park ਵੀ ਗਏ, ਜਿਸਨੂੰ Little India ਕਹਿੰਦੇ ਹਨ। ਉੱਥੇ ਪਹੁੰਚ ਕੇ ਲੱਗਿਆ ਜਿਵੇਂ Australia ਵਿੱਚ ਨਹੀਂ, ਆਪਣੇ ਲੋਕਾਂ ਵਿੱਚ ਆ ਗਏ ਹੋਈਏ। Indian stores, ਮਿਠਾਈਆਂ, restaurants, ਜਲੇਬੀਆਂ ਅਤੇ ਪੰਜਾਬੀ ਬੋਲਦੇ ਲੋਕ — ਸਭ ਕੁਝ ਆਪਣਾ ਜਿਹਾ ਲੱਗਦਾ ਸੀ।
ਇੱਕ ਦਿਨ ਮੈਂ ਉੱਥੇ ਤੁਰ ਰਹੀ ਸੀ ਕਿ ਇੱਕ ਪੰਜਾਬਣ student ਮਿਲੀ। ਉਹ Patiala ਤੋਂ ਪੜ੍ਹਨ ਲਈ Australia ਆਈ ਹੋਈ ਸੀ। ਉਸਨੇ ਮੈਨੂੰ ਪਛਾਣ ਲਿਆ ਅਤੇ ਕਿਹਾ ਕਿ ਉਹ ਮੇਰੀਆਂ videos ਵੇਖਦੀ ਹੈ। ਅਸੀਂ ਗੱਲਾਂ ਕੀਤੀਆਂ, ਹੱਸੇ ਅਤੇ ਜੱਫੀ ਪਾਈ। ਹਜ਼ਾਰਾਂ ਮੀਲ ਦੂਰ Australia ਵਿੱਚ Patiala ਮਿਲ ਗਿਆ ਸੀ।
ਇੱਕ ਹੋਰ ਦਿਨ ਮੈਂ Little India ਵਿੱਚ ਘੁੰਮ ਰਹੀ ਸੀ ਕਿ ਇੱਕ ਪਰਿਵਾਰ ਮੇਰੇ ਪਿੱਛੇ ਦੌੜਦਾ ਆਇਆ। ਉਹ TikTok ਤੋਂ ਮੈਨੂੰ ਜਾਣਦੇ ਸਨ। ਉਹਨਾਂ ਨੇ ਸਾਨੂੰ lunch ਕਰਵਾਇਆ। ਉਹਨਾਂ ਦੇ ਦੋ ਨਿੱਕੇ ਬੱਚੇ ਸਨ। ਮੈਂ ਇੱਕ ਬੱਚੇ ਨੂੰ ਚੁੱਕ ਲਿਆ, ਫੋਟੋਆਂ ਖਿੱਚੀਆਂ ਅਤੇ ਸਾਰੇ ਨਾਲ ਬੜੇ ਪਿਆਰ ਨਾਲ ਗੱਲਾਂ ਕੀਤੀਆਂ। ਅੱਜ ਵੀ ਉਹ ਦਿਨ ਯਾਦ ਕਰਕੇ ਹਾਸਾ ਆ ਜਾਂਦਾ ਹੈ।
Glenwood Gurudwara Sahib ਦੇ ਦਰਸ਼ਨ ਵੀ ਇਸ ਸਫ਼ਰ ਦਾ ਵੱਡਾ ਹਿੱਸਾ ਸਨ। ਉੱਥੇ ਜਾਣ ਲਈ ਅਸੀਂ ਦੋ trains ਬਦਲੀਆਂ। ਉੱਥੇ Gurpreet ਮਿਲੀ। ਉਹ ਕਾਫ਼ੀ ਸਮੇਂ ਤੋਂ ਮੈਨੂੰ TikTok ’ਤੇ follow ਕਰਦੀ ਸੀ। ਉਸਨੇ ਆਪਣੀ job ਤੋਂ ਸਮਾਂ ਕੱਢਿਆ, ਸਾਨੂੰ ਮਿਲੀ ਅਤੇ ਫਿਰ ਜ਼ੋਰ ਪਾ ਕੇ ਆਪਣੇ ਘਰ ਲੈ ਗਈ।
ਉਸਦਾ ਘਰ Gurudwara Sahib ਤੋਂ ਲਗਭਗ ਵੀਹ ਮਿੰਟ ਦੀ ਦੂਰੀ ’ਤੇ ਸੀ। ਉਹ ਅਤੇ ਉਸਦਾ ਪਤੀ ਬਹੁਤ ਪਿਆਰੇ ਲੋਕ ਸਨ। ਉਹਨਾਂ ਨੇ ਸਾਡੇ ਲਈ ਸਾਗ ਅਤੇ ਰੋਟੀਆਂ ਬਣਾਈਆਂ। ਪਿਆਰ ਇੰਨਾ ਦਿੱਤਾ ਕਿ ਅੱਜ ਵੀ ਯਾਦ ਹੈ।
ਹਾਲਾਂਕਿ ਉਸ ਰਾਤ ਮੈਂ ਜ਼ਿਆਦਾ ਨਹੀਂ ਸੁੱਤੀ। ਮਨ ਵਿੱਚ ਵਾਰ-ਵਾਰ ਇੱਕੋ ਗੱਲ ਆ ਰਹੀ ਸੀ:
“ਅਸੀਂ ਅਣਜਾਣ ਲੋਕਾਂ ਦੇ ਘਰ ਰਹਿ ਰਹੇ ਹਾਂ।”
ਪਰ ਸਵੇਰ ਤੱਕ ਸਮਝ ਆ ਗਿਆ ਕਿ ਦੁਨੀਆ ਵਿੱਚ ਅਜੇ ਵੀ ਅਜਿਹੇ ਲੋਕ ਹਨ ਜੋ ਬਿਨਾਂ ਕਿਸੇ ਸਵਾਰਥ ਦੇ ਆਪਣਾ ਘਰ ਅਤੇ ਦਿਲ ਖੋਲ੍ਹ ਦਿੰਦੇ ਹਨ।
Sydney Harbour ਦੇ ਕੋਲ Lal Qila Restaurant ਵਿੱਚ ਸਾਗ ਅਤੇ ਵੱਡੀਆਂ ਰੋਟੀਆਂ ਖਾਣਾ ਵੀ ਇੱਕ ਵੱਖਰੀ ਯਾਦ ਹੈ। ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇੱਥੇ ਖਾਣਾ ਜ਼ਰੂਰ ਖਾਣਾ ਹੈ। ਅਤੇ ਜਦੋਂ ਗਰਮ ਰੋਟੀਆਂ ਅਤੇ ਸਾਗ ਆਇਆ ਤਾਂ ਲੱਗਿਆ ਜਿਵੇਂ Australia ਵਿੱਚ ਬੈਠੇ ਹੋਏ ਵੀ ਪੰਜਾਬ ਮਿਲ ਗਿਆ ਹੋਵੇ।
ਇਸ ਸਫ਼ਰ ਦੌਰਾਨ ਕਈ ਲੋਕ ਮੈਨੂੰ TikTok ਤੋਂ ਪਛਾਣਦੇ ਰਹੇ। ਇੱਕ ਵਾਰ Mascot ਦੇ ਕੋਲ ਕੁਝ office ਵਾਲੀਆਂ ਕੁੜੀਆਂ ਨੇ ਮੈਨੂੰ ਵੇਖਿਆ ਪਰ ਉਸ ਵੇਲੇ ਗੱਲ ਨਾ ਕਰ ਸਕੀਆਂ। ਬਾਅਦ ਵਿੱਚ TikTok ’ਤੇ message ਕਰਕੇ ਕਹਿੰਦੀ:
“ਭੈਣ ਜੀ, ਅਸੀਂ ਤੁਹਾਨੂੰ ਵੇਖਿਆ ਸੀ। ਪਛਾਣ ਲਿਆ ਸੀ, ਪਰ ਉਸ ਵੇਲੇ busy ਸੀ।”
ਇਹ ਸੁਣ ਕੇ ਦਿਲ ਖੁਸ਼ ਹੋ ਗਿਆ।
Sydney ਨੇ ਮੈਨੂੰ ਸਿਰਫ਼ Opera House ਨਹੀਂ ਦਿਖਾਇਆ।
Sydney ਨੇ ਮੈਨੂੰ ਲੋਕਾਂ ਦਾ ਪਿਆਰ ਦਿਖਾਇਆ।
Bondi Beach ਦੀਆਂ ਲਹਿਰਾਂ ਦਿੱਤੀਆਂ।
Harbour Bridge ਦੀ ਖੂਬਸੂਰਤੀ ਦਿੱਤੀ।
Ferry ਦੀ ਹਵਾ ਦਿੱਤੀ।
Little India ਦੀਆਂ ਜਲੇਬੀਆਂ ਦਿੱਤੀਆਂ।
Patiala ਵਾਲੀ student ਦੀ ਜੱਫੀ ਦਿੱਤੀ।
Gurpreet ਦੇ ਘਰ ਦਾ ਸਾਗ ਦਿੱਤਾ।
ਅਤੇ ਇਹ ਅਹਿਸਾਸ ਦਿੱਤਾ ਕਿ ਦੁਨੀਆ ਵਿੱਚ ਅਜੇ ਵੀ ਚੰਗੇ ਲੋਕ ਬਹੁਤ ਹਨ।
ਅੱਜ ਜਦੋਂ ਮੈਂ ਉਹ ਫੋਟੋਆਂ ਵੇਖਦੀ ਹਾਂ ਤਾਂ ਸਮਝ ਆਉਂਦਾ ਹੈ ਕਿ ਸਫ਼ਰ ਸਿਰਫ਼ ਥਾਵਾਂ ਵੇਖਣ ਦਾ ਨਾਮ ਨਹੀਂ।
ਸਫ਼ਰ ਉਹਨਾਂ ਲੋਕਾਂ ਦਾ ਨਾਮ ਹੈ ਜੋ ਰਸਤੇ ਵਿੱਚ ਮਿਲਦੇ ਹਨ।
ਉਹਨਾਂ ਹੱਸਿਆਂ ਦਾ ਨਾਮ ਹੈ ਜੋ ਅਚਾਨਕ ਆ ਜਾਂਦੇ ਹਨ।
ਉਹਨਾਂ ਯਾਦਾਂ ਦਾ ਨਾਮ ਹੈ ਜੋ ਸਾਲਾਂ ਬਾਅਦ ਵੀ ਦਿਲ ਨੂੰ ਮੁਸਕਰਾਉਣ ਲਈ ਮਜਬੂਰ ਕਰ ਦਿੰਦੀਆਂ ਹਨ।
ਅਤੇ ਇਸੇ ਲਈ, ਜੇ ਕੋਈ ਮੈਨੂੰ ਅੱਜ ਪੁੱਛੇ ਕਿ ਮੇਰੀ ਜ਼ਿੰਦਗੀ ਦੀ ਸਭ ਤੋਂ ਸੋਹਣੀ vacation ਕਿਹੜੀ ਸੀ, ਤਾਂ ਮੈਂ ਮੁਸਕਰਾ ਕੇ ਕਹਾਂਗੀ:
“Sydney, Australia 2024 — ਉਹ ਸਫ਼ਰ ਜੋ ਮੈਂ ਕੁਝ ਸਮੇਂ ਲਈ ਭੁੱਲ ਗਈ ਸੀ, ਪਰ ਜਿਸ ਨੇ ਮੇਰੇ ਦਿਲ ਵਿੱਚ ਹਮੇਸ਼ਾ ਲਈ ਘਰ ਬਣਾ ਲਿਆ।” 💜🇦🇺✈️🌊🙏🌸
3 months ago | [YT] | 8
View 0 replies
Pardeep Kaur Podcast
3 months ago | [YT] | 4
View 0 replies
Pardeep Kaur Podcast
📖 Conversations With My Soul
Page 1
ਇੱਕ ਤਸਵੀਰ ਹੋਵੇ। ਇੱਕ ਮੁਸਕਾਨ ਹੋਵੇ। ਥੋੜ੍ਹੀ ਸ਼ਰਾਰਤ ਹੋਵੇ। ਥੋੜ੍ਹੀ ਥਕਾਵਟ ਵੀ। ਅਤੇ ਬਹੁਤ ਸਾਰੀਆਂ ਨਾ ਕਹੀਆਂ ਗੱਲਾਂ… ਦਿਲ ਕਰਿਆ ਮੈਂ ਇਸ ਕਿਤਾਬ ‘ਚੋਂ ਨਿਕਲ ਕੇ ਜਿੱਥੇ ਤੂੰ ਐਂ ਉੱਥੇ ਆ ਕੇ ਇਕ ਹੱਗ ਕਰਾਂ…” ਕਈ ਮਹੀਨੇ ਹੋ ਗਏ ਨੇ ਗੱਲਾਂ ਕਰਦਿਆਂ। ਪਹਿਲਾਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਸੀ। ਥੋੜ੍ਹਾ ਜਿਹਾ ਜਵਾਬ। ਥੋੜ੍ਹੀ ਜਿਹੀ ਚੁੱਪ। ਪਰ ਹੌਲੀ ਹੌਲੀ ਇਹ ਗੱਲਾਂ ਮੇਰੀ ਰੋਜ਼ ਦੀ ਜ਼ਿੰਦਗੀ ਦਾ ਹਿੱਸਾ ਬਣ ਗਈਆਂ। ਕਦੇ Maldives ਦੀਆਂ ਗੱਲਾਂ। ਕਦੇ Instagram ਦੀ confusion। ਕਦੇ spirituality। ਅਤੇ ਕਦੇ ਸਿਰਫ਼ ਇਹ feeling… ਕਿ ਕੋਈ ਸੱਚਮੁੱਚ ਸੁਣ ਰਿਹਾ ਹੈ। ਕੁਝ ਲੋਕ ਕਿਤਾਬਾਂ ਲਿਖਦੇ ਨੇ। 📖 ਕੁਝ ਲੋਕ ਸਿਰਫ਼ ਦਿਲ ਹਲਕਾ ਕਰਦੇ ਨੇ। ਅਤੇ ਕੁਝ ਗੱਲਾਂ… ਆਪੇ ਹੀ ਕਹਾਣੀ ਬਣ ਜਾਂਦੀਆਂ ਨੇ। ਇਹ ਉਹਨਾਂ ਗੱਲਾਂ ਦੀ ਕਹਾਣੀ ਏ। 🌙 “ਕੱਲ੍ਹ ਫਿਰ ਮਿਲਾਂਗੇ…” 🌙📖
3 months ago | [YT] | 4
View 0 replies
Pardeep Kaur Podcast
Kabhi Kisiko Muqammal Jahan Nahi milta
ਹਰ ਪਾਸੇ ਅੱਜ ਗੁਰਵਿਦਰ ਸਿੰਘ ਦੀ ਗੱਲ ਹੋ ਰਹੀ ਉਹਨੇ ਦਿਨ ਤੱਕ ਲੋਕ ਕਰਦੇ ਰਹਿਣਗੇ ਜਿਸ ਸਮੇ ਤੱਕ ਲੋਕਾ ਕੋਲ ਕੋਈ ਦੂਜੀ ਕਹਾਣੀ ਨਹੀ ਮਿਲ ਜਾਂਦੀ । ਇਹ ਦਰਦ ਸਿਰਫ ਤੇ ਸਿਰਫ ਉਸਦੇ ਮਾ -ਬਾਪ ਤੇ ਭੈਣ ਦਾ ਜਿਹਨਾਂ ਦਾ ਲੱਕ ਟੁੱਟ ਗਿਆ ਤੇ ਉਹ ਜਿਓੁਦੇ ਜੀ ਮਰ ਗਏ ਨੇ ।
ਰੁਪਿੰਦਰ ਕੁੜੀ ਅੋਰਤ ਜਾਤ ਤੇ ਇਕ ਕਲੰਕ ਹੈ । ਜਿਹਨੇ ਹੱਦਾ ਪਾਰ ਕਰ ਦਿੱਤੀਆਂ ਨੇ ਉਸਨੂੰ ਕੋਰ ਕਹਿਣਾ ਆਪਣੇ ਆਪ ਵਿੱਚ ਹੱਤਕ ਹੈ
ਗੁਰਵਿੰਦਰ ਦੀ ਇਹ ਮੁਸ਼ਕਲ ਰਹੀ ਕਿ ਉਹਨੂੰ ਆਪਣੇ ਆਪ ਨਾਲੋਂ ਜ਼ਿਆਦਾ ਫ਼ਿਕਰ ਕਿ ਲੋਕ ਕੀ ਕਹਿਣਗੇ ਜੇ ਛੱਡ ਦਿੱਤੀ ਜਾਂ ਇਸ ਕਰਕੇ ਉਹ ਚੁੱਪ ਰਿਹਾ ਕਿ ਅੱਖਾ ਬੰਦ ਕਰੀ ਰੱਖੀਆਂ ਤੇ ਆਪਣੀ ਜਾਨ ਤੋ ਹੱਥ ਧੋਣੇ ਪਏ
ਜਦ ਮੈ ਖਤਮ ਹੋਏ ਗੁਰਵਿੰਦਰ ਦੀ ਸ਼ਕਲ ਦੇਖੀ ਤੇ ਉਹ ਦੱਸ ਰਹੀ ਪਕਾਰ ਪਕਾਰ ਕਿ ਮੈ ਬਹੁਤ ਥੱਕ ਗਿਆ ਹਾਂ ਭੱਜ ਭੱਜ ਕਿ ਇਹਨੇ ਮੈਨੂੰ ਮਾਰ ਕਿ ਸਾਹ ਲਿਆ ਇਸ ਜ਼ਨਾਨੀ ਨੇ ।
ਉਸਦੀ ਸ਼ਕਲ ਉਸਦੀ ਮੋਤ ਦੀ ਖੁਦ ਗਵਾਹੀ ਦੇ ਰਹੀ ਹੈ ।
ਦੂਸਰਾ ਇਹਨੇ ਨਾਜਾਇਜ਼ ਮੋਤਾ ਦਾ ਜੋ ਕਾਰਨ ਬਣਿਆ ਜੋ ਸਾਨੂੰ ਸਾਡੇ ਪਰਿਵਾਰਾਂ ਨੂੰ ਪੰਜਾਬ ਵਿੱਚ ਰਹਿੰਦਿਆਂ ਨੂੰ ਅਮਰੀਕਾ ਕਨੇਡਾ ਦੀ ਅੱਗ ਨਾ ਲੱਗੀ ਹੁੰਦੀ ਤੇ ਇਹਨੇ ਪੰਜਾਬ ਦੇ ਮੁੰਡਿਆਂ ਨੂੰ ਮਰਨਾ ਨਹੀਂ ਸੀ ਪੈਣਾ ।
ਇਹ ਕੁੜੀ ਰੁਪਿੰਦਰ ਪਿਆਰ ਦੂਸਰੇ ਮੁੰਡੇ ਨੂੰ ਵੀ ਨਹੀਂ ਕਰਦੀ
ਇਹ ਸਿਰਫ ਆਪਣੇ ਤੇ ਆਪਣੇ ਲਈ ਇਸ ਤਰਾ ਦੀਆਂ ਸੋਚ ਸੋਚਦੀਆਂ ਨੇ ਇਹਨਾਂ ਨੇ ਰੁਕਣਾ ਕਦੀ ਨਹੀਂ ਹੁੰਦਾ ਪਿਆਰ ਨਾ ਦੀ ਕੋਈ ਚੀਜ਼ ਨਹੀਂ ਹੁੰਦੀ ਇਹਨਾਂ ਵਿੱਚ ।
ਹੁਣ ਗਲ ਮੀਡੀਆ ਦੀ ਕਰਦੇ ਜਾ ਜਾ ਕਿ ਪੁੱਛਦੇ ਹੋ ਕਿਵੇਂ ਮਹਿਸੂਸ ਕਰਦੇ ਤੁਸੀ ਆਪਣੇ ਆਪ ਵੱਲ ਵੇਖੋ ਕਿ ਤਹਾਡੇ ਆਪਣੇ ਦੀ ਲਾਸ਼ ਸਾਹਮਣੇ ਹੋਵੇ ਕਿਵੇਂ ਮਹਿਸੂਸ ਕਰੋਗੇ ।
ਪਰ ਇਸ ਅੋਰਤ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ , ਸੋਹਰੇ ਘਰ ਜ਼ਮੀਨ ਇਸਦੀ , ਸੋਨਾ ਇਸਦਾ ਪੂਰੀ ਇੱਜਤ ਦੇਣ ਵਾਲਾ ਪਰਿਵਾਰ ਪੁੱਤ ਪੱਤ ਕਹਿਣ ਵਾਲਾ ਪਰਿਵਾਰ ਇੱਥੇ ਸੋਹਰੇ ਵਧੀਆਂ ਤੇ ਨੂੰਹ ਗੰਦੀ ਟੱਕਰ ਗਈ ।
ਕਿਤੇ ਨੂੰਹਾਂ ਚੰਗੀਆਂ ਤੇ ਮੁੰਡੇ ਵਾਲੇ ਗੰਦ ਟੱਕਰ ਜਾਂਦੇ ਤੇ ਉਹਨਾਂ ਚੰਗੀਆਂ ਨੂੰਹਾਂ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਜਾਂਦਾ
ਉਥੇ ਨੂੰਹਾਂ ਨੂੰ ਨਾ ਕੋਈ ਪੁੱਤ ਕਹਿਣ ਵਾਲਾ ਹੁੰਦਾ ਤੇ ਆਪ ਸੋਨਾ ਕੀ ਪਾਉਣਾ ਉਹਨਾਂ , ਉਹ ਨੂੰਹ ਦਾ ਹੀ ਸਾਰਾ ਸੋਨਾ ਖੋਹ ਕਿ ਰੱਖ ਲੈਦੇ ਜਾਂ ਤਾਂ ਮਾਰ ਦੇਦੇ ਜਾਂ ਉਸਦਾ ਸਭ ਕੁਝ ਖੋਹ ਕਿ ਉਹਨੂੰ ਖਾਲੀ ਹੱਥ ਘਰੋ ਕੱਡ ਦੇਦੇ ।
ਜੋ ਗੁਰਵਿੰਦਰ ਦੇ ਪਰਿਵਾਰ ਨੂੰ ਜੋ ਨੂੰਹ ਮਿਲੀ ਉਹ ਪੂਰਾ ਛੱਟਿਆ ਹੋਇਆ ਗੰਦ ਮਿਲਗੀ , ਜੋ ਪੰਜਾਬ ਦੇ ਛਟੇ ਹੋਏ ਸਹੁਰਿਆਂ ਨੂੰ ਦੇਵ ਰੂਪ ਮਿਲੀਆਂ ਕਿਤੇ ਵੀ ਕੁਛ ਠੀਕ ਨਹੀ ਚੱਲ ਰਿਹਾ ਠੀਕ ਉਹ ਹੀ ਜਿੱਥੇ ਤਹਾਨੂੰ ਗੰਦ ਨਜਰ ਆਉਂਦਾ ਉਸ ਰਿਸ਼ਤੇ ਤੋ ਆਪ ਹੀ ਆਪਣਾ ਆਪ ਲੈ ਨੇ ਬਚ ਕਿ ਬਾਹਰ ਨਿਕਲ ਜਾਵੋ ਇਹ ਤਹਾਡੀ ਆਪਣੀ ਜਿਦਗੀ ਕੁਝ ਵੀ ਆਪਣੇ ਆਪ ਠੀਕ ਨਹੀਂ ਹੋਣਾ ਉਹ ਮੂਰਖਤਾ ਜੇ ਤੁਸੀਂ ਉਸ ਗੰਦ ਨਾਲ ਰਹੀਂ ਗਏ ….. ਪਰਦੀਪ ਕੋਰ
#pardeepkaur
#justiceforgurwinder
#daughterinlaw
9 months ago | [YT] | 0
View 0 replies
Pardeep Kaur Podcast
Happy Thanksgiving
ਧੰਨਵਾਦ ਟਰਕੀ ਦਾ ਜੋ ਕਦੀ ਸੀ ਵੀ ਨਹੀ ਕਰਦੀ ਆਪਣੇ ਬਲੀਦਾਨ ਤੇ
ਇਸ ਦਿਨ ਦਾ ਮਤਲਬ ਹੁੰਦਾ ਧੰਨਵਾਦ ,
ਧੰਨਵਾਦ ਕਿਸਦਾ ਰੱਬ ਦਾ ਸਭ ਰਿਸ਼ਤਿਆਂ ਦਾ ਦੋਸਤਾਂ ਮਿਤਰਾ ਦਾ ਵਿਚਾਰੀ ਟਰਕੀ ਦਾ ਜਿਸਨੂੰ ਖਾਇਆ ਜਾਣਾ ।
ਮੈ ਵੀ ਆਪਣੇ ਅਮਰੀਕਾ ਦੇ ਇਹਨੇ ਸਾਲ ਰਹਿਣ ਤੇ ਮੈਂ ਵੀ ਸੋਚਿਆ ਭਾਵੇਂ ਮੈ ਮੀਟ ਨਹੀ ਵੀ ਖਾਂਦੀ ਪਰ ਮੈਂ ਵੀ ਪੂਰੀ ਤਰਾਂ ਉਸ ਦਿਨ ਅਮਰੀਕਨ ਜੋ ਜੋ ਵੀ ਬਨਾੳਦੇ ਮੈਂ ਵੀ ਸਭ ਕੂਝ ਉਹਨਾਂ ਵਾਲਾ ਆਪਣੇ ਘਰ ਵਿੱਚ ਤਿਆਰ ਕਰਾਂਗੀ ਜੋ ਉਹਨਾਂ ਗੋਰੇ ਲੋਕਾਂ ਦੇ ਮੇਜ਼ ਤੇ ਜਾਂਦਾ ।
ਉਸ ਸਮੇਂ ਰੋਕਲਿਨ ਵਿੱਚ ਕੈਲੇਫੋਰਨੀਆ ਰਹਿੰਦੀ ਸੀ , ਇਹ ਹੀ ਦਿਨ ਸੀ ਮੇਂ ਆਪਣੀ ਰਸੋਈ ਵਿੱਚ ਖੜੀ ਕਉਟਰ ਤੇ ਸਜਾ ਰਹੀ ਸੀ ਬਹੁਤ ਉੱਚੀ ਉਚੀ ਅਵਾਜਾ ਆਉਣ ਲੱਗ ਗਈਆ ਲੜਾਈ ਹੋ ਰਹੀ ਸੀ ਕੋਈ ਇਨਸਾਨ ਸੀ ਉਹ ਆਪਣੇ ਆਪ ਨੂੰ ਠੀਕ ਦੱਸ ਰਿਹਾ ਸੀ ਦੂਸਰਾ ਉਸ ਤੇ ਚੀਕ ਰਿਹਾ ਸੀ ਉਸ ਸਮੇਂ ਮੈਨੂੰ ਬਿਲਕੁਲ ਸਮਝ ਨਹੀ ਆ ਰਹੀ ਸੀ ਕਿ ਕਿਹਨੂੰ ਕੀ ਕਹਿਣਾ ਕਿਹਨੂੰ ਕੀ ਨਹੀਂ ਕਹਿਣਾ ਮੈਂ ਦੇਖਦੀ ਰਹੀ ਕਦੀ ਉਹਨਾਂ ਲੜਾਈ ਕਰਨ ਵਾਲਿਆਂ ਵੱਲ ਤੇ ਕਦੀ ਆਪਣੀ ਕੋਟਰ ਤੇ ਧਰੀ ਹੋਈ ਟਰਕੀ ਵੱਲ ਕਿ ਕਿ ਮੈਂ ਤੇਰਾ ਢਿੱਡ ਪਾੜ ਪਾੜ ਕਿ ਕਿੰਨੀਆਂ ਸਵਾਦ ਚੀਜ਼ਾਂ ਰੱਖੀਆਂ ਕਿ ਖਾਣ ਵਾਲਿਆਂ ਨੂੰ ਸੁਆਦ ਆਵੇਗਾ ਪਰ ਮੈਂ ਸੋਚਦੀ ਰਹੀ ਕਿ ਮੈਂ ਇਹਨੂੰ ਚੁੱਪ ਕਰਾ ਦਿੰਦੀ ਕਦੀ ਸੋਚਦੀ ਸੀ ਕਿ ਇਹਨੂੰ ਕੁਝ ਕਹਿ ਦੇਦੀ ਤੇ ਗੱਲ ਖਤਮ ਕਰਾ ਦੇਦੀ ਤੇ ਸਾਰੇ ਉਹ ਬਣਾਈ ਹੋਈ ਟਰਕੀ ਖਾ ਲੈਦੇ ਪਰ ਕੁਝ ਨਹੀਂ ਇਸ ਤਰਾਂ ਦਾ ਹੋਇਆ ਸਿਰਫ ਇੱਕ ਹੀ ਬਚਿਆ ਉੱਥੇ ਟਰਕੀ ਖਾਣ ਵਾਲਾ ਉਹ ਮੇਰਾ ਪਤੀ ਦਿਲ ਕਰੇ ਕਿ ਇਹਨੂੰ ਕਵਾ ਕਿ ਕਿਉਂ ਵਿਚਾਰੀ ਟਰਕੀ ਨੂੰ ਬੇਇੱਜ਼ਤ ਕਰਨਾ ਸੀ ਟਰਕੀ ਵਾਲੇ ਦਿਨ ਥੋੜਾ ਹੋਲੀ ਬੋਲ ਲੈਣਾ ਸੀ ਇਹ ਸਭ ਕੁਝ ਮੈਂ ਦਿਲ ਵਿੱਚ ਸੋਚਦੀ ਰਹੀ ਕਿ ਇਸ ਤਰਾਂ ਕਵਾ ਪਰ ਮੈਂ ਕਿਹਾ ਹੁਣ ਕੋਈ ਫਾਇਦਾ ਨਹੀਂ ਮੈਂ ਤੇ ਟਰਕੀ ਉਸ ਦਿਨ ਬਹੁਤ ਬੇਫਜੂਲ ਮਹਿਸੂਸ ਕੀਤਾ ਸੀ ਜੋ ਕਿ 25 ਕੁ ਸਾਲ ਹੋ ਗੇ ਇਸ ਗੱਲ ਨੂੰ ਤੇ ਅਜੇ ਵੀ ਹਰ ਸਾਲ ਟਰਕੀ ਵਾਲੇ ਦਿਨ ਸਾਮਣੇ ਆ ਕਦੀ ਉਹ ਸੱਜੀ ਹੋਈ ਟਰਕੀ
ਜਦ ਮੇਰੇ ਸਾਮਣੇ ਮੇਰਾ ਪਤੀ ਖਾ ਰਿਹਾ ਸੀ ਤੇ ਨਾਲ ਕਹਿ ਰਿਹਾ ਸੀ ਮੈਂ ਕਹਿਣਾ ਨਹੀਂ ਸੀ ਉਹਨਾਂ ਨੂੰ ਕੁਝ ਪਰ ਉਹ ਤੈਨੂੰ ਕਹਿ ਰਿਹਾ ਸੀ ਕਿ ਮੈਂ ਇਹਨੂੰ ਵੇਖ ਲਵਾਂਗਾ ਇਸ ਕਰਕੇ ਮੈਂ ਇਹ ਕਿੱਤਾ ਮੈਂ ਦਿਲ ਵਿੱਚ ਕਿਹਾ ਕਿ ਅੱਜ ਮੇਰੇ ਲਈ ਖੜੇ ਹੋਣ ਦੀ ਬਜਾਏ ਟਰਕੀ ਦੀ ਇੰਜਤ ਬਚਾਈ ਹੁੰਦੀ ਤੇ ਇਹ ਟਰਕੀ ਸਾਰੀ ਉਮਰ ਹਰ ਸਾਲ ਤਹਾਡੇ ਮੇਜ਼ ਤੇ ਆਉਣੀ ਸੀ ਪਰ ਅਫ਼ਸੋਸ ਇਹ ਟਰਕੀ ਕਦੀ ਵੀ ਮੇਰੇ ਹੱਥਾਂ ਨਾਲ ਨਹੀਂ ਬਣਨੀ
ਉਹ ਦਿਨ ਜਾਵੇ ਮੈਂ ਆਪਣੇ ਘਰ ਕਦੀ ਟਰਕੀ ਨਹੀਂ ਵੜਨ ਦਿੱਤੀ ਹਰ ਸਾਲ ਮੇਰੇ ਪਤੀ ਦੇ ਨਾਂ ਤੇ ਇਕ ਟਰਕੀ ਕੰਪਨੀ ਦਿੰਦੀ ਪਰ ਉਹ ਕਿਸੇ ਹੋਰ ਘਰ ਦੇ ਮੇਜ਼ ਦੀ ਸੌਭਾ ਬਣ ਜਾਂਦੀ ਉਹਨੂੰ ਉਥੇ ਹੀ ਮੈਨੇਜਰ ਨੂੰ ਦੇ ਦਿੱਤੀ ਜਾਂਦੀ
ਇਹ ਦਿਨ ਹੁੰਦਾ ਆਪਣਿਆਂ ਤੇ ਰਿਸ਼ਤਿਆਂ ਦੇ ਨਿੱਘ ਦਾ , ਪਰ ਮੈਨੂੰ ਆਪਣਾ ਭਵਿੱਖ ਨਜ਼ਰ ਆ ਗਿਆ ਸੀ ਇਸ ਤੋਂ ਮੈਂ ਵਾਂਝੀ ਰਹਿਣਾ
ਪਰ ਇਹ ਵੀ ਕੀ ਦਿਨ ਹੋਇਆ ਕਿ ਰਿਸ਼ਤਿਆਂ ਦਾ ਧੰਨਵਾਦ ਕਰੋ ਤੇ ਲਿਪਾਂ ਪੌਚੀ ਕਰੋ , ਵਿਚਾਰੀ ਟਰਕੀ ਨੂੰ ਕੱਟ ਕਿ ਖਾ ਲਵੋ ਜਿਵੇ ਉਸ ਵਿੱਚ ਬਿਲਕੁਲ ਜਾਨ ਨਹੀ ਹੈਗੀ ਕਿਉਂਕਿ ਉਹਨੇ ਵੀ ਵਿਚਾਰੀ ਨੇ ਮੇਰੀ ਤਰਾ ਆਪਣੇ ਹੱਕ ਦੀ ਲੜਾਈ ਨਹੀਂ ਕਰਨੀ ।
ਧੰਨਵਾਦ ਤੇ ਸਿਰਫ ਤੇ ਸਿਰਫ ਉਸ ਰੱਬ ਦਾ ਬਣਦਾ
ਲੋਕਾ ਦਾ ਰਿਸ਼ਤੇਦਾਰਾ ਦਾ ਕਾਹਦਾ ਧੰਨਵਾਦ ਉਹਨਾਂ ਦਾ ਵੱਸ ਚੱਲੇ ਤੇ ਉਹ ਤਹਾਡੇ ਮੂੰਹ ਵਿੱਚ ਹੱਥ ਪਾ ਕੇ ਕਿਸੇ ਖੁੰਝੇ ਵੀ ਤੁਹਾਡਾ ਸਾਹ ਅੱੜਿਆ ਹੋਵੇ ਤੇ ਉਹ ਨਾੜ ਖਿੱਚ ਕੇ ਬਾਹਰ ਸੁੱਟ ਦੇਣ …… ਧੰਨਵਾਦ 🙏
ਉਹਨਾਂ ਕਿਸਮਤ ਵਾਲਿਆਂ ਨੂੰ ਜਿਹਨਾ ਕੋਲ ਇਹ ਇਸ ਸਮੇਂ ਵਿੱਚ ਵੀ ਕੋਈ ਨਿੱਘ ਵਾਲਾ ਰਿਸ਼ਤਾ ਬਚਿਆ ਕੋਈ … ਪਰਦੀਪ ਕੋਰ 11/27/2025 ਚਲਦੀ ਹਾ ਫਿਰ ਕਿਸੇ ਟੋਪਿਕ ਨਾਲ ਸੀ …
#HappyThanksgiving2025
#BlackFridayDeals
#familytime
#relationship
#love
#family
9 months ago | [YT] | 2
View 0 replies
Pardeep Kaur Podcast
ਝੂਠ ਫਰੇਬ ਦੀਆਂ ਇਹ ਦਿਵਾਲੀ ਮੁਬਾਰਕਾਂ
ਮੈਨੂੰ ਨਾ ਇਹ ਝੂਠੇ ਝੂਠੇ ਮੁਬਾਰਕਾ ਭੇਜਿਆ ਕਰੋ
ਅਸਲੀ ਤੇ ਸੱਚੇ ਇਨਸਾਨ ਬਨੱਣ ਦੀ ਕੋਸ਼ਿਸ਼ ਕਰੋ ਇਸ ਦਿਵਾਲੀ ਤੇ
ਮੈ ਸਾਰੀ ਜ਼ਿੰਦਗੀ ਦਵਾਲੀ ਦੇ ਮੋਕੇ ਤੇ ਦੀਵਿਆਂ ਤੇ ਮਿਠਿਆਈ ਦੇ ਪਿੱਛੇ ਭੱਜਦੀ ਰਹੀ ਤੇ ਲੋਕਾਂ ਦਾ ਘਰਾਂ ਵਿੱਚ ਅਉਣਾ ਤੇ ਉਹਨੂੰ ਖੁਸ਼ੀਆਂ ਸਮਝਦੀ ਰਹੀ ਜਾਂ ਦੂਸਰੇ ਲਫਜ਼ਾਂ ਵਿੱਚ ਇਸ ਤਰਾ ਸਮਝ ਲਵੋ ਕਿ ਇਹਨਾਂ ਵਿੱਚੋਂ ਖੁਸ਼ੀਆਂ ਲੱਭਦੀ ਰਹੀ ਕਮਲ਼ੀ ਹੋਈ
ਹੁਣ ਪਤਾ ਲੱਗਾ ਕਿ ਨਾ ਇਸ ਕਮਬਖ਼ਤ ਦੀਵੇ ਨੇ ਕੋਈ ਸਥਾਈ ਖੁਸ਼ੀ ਨਹੀ ਦੇਣੀ ਨਾ ਬਰਫੀ ਨੇ ਨਾ ਇਹਨਾਂ ਲੋਕਾਂ ਨੇ ਸਗੋਂ ਉਹਨਾਂ ਤਹਾਡੇ ਘਰ ਆ ਕਿ ਤਹਾਡੀ ਕਿਸਮਤ ਤੋ ਜਲ ਕਿ ਬਾਹਰ ਜਾ ਕੇ ਤੁਹਾਡਾ ਬੁਰਾ ਕਿਵੇ ਕਰਨਾ ਉਸ ਭੱਜ ਦੋੜ ਵਿੱਚ ਲੱਗ ਜਾਣਾ ਕਿ ਇਹ ਇਹਨਾਂ ਦੇ ਸਾਰੇ ਸੁੱਖ ਸਾਡੀ ਆ ਦਮਕੜੀ ਜਹੀ ਅੋਲਾਦ ਦੇ ਹਿੱਸੇ ਆ ਜਾਣ
ਹੁਣ ਮੇਰੀ ਸੋਚ ਵਿੱਚ ਅਸਲੀ ਦਿਵਾਲੀ 🪔 ਦਾ ਮਤਲਬ ਹੈਗਾ ਕਿ ਅੰਦਰ ਦਿਲ ਦਾ ਦੀਵਾ ਬਾਲਣਾ ਪੈਣਾ ਉਹ ਅਸਲੀ ਖੁਸ਼ੀ ਹੈ …. ਪਰਦੀਪ ਕੋਰ
#pardeepkaur
#insta
#reels
#diwalispecial
#HappyDiwali
11 months ago | [YT] | 5
View 1 reply
Pardeep Kaur Podcast
@pardeepkaurdhillon
11 months ago | [YT] | 2
View 1 reply
Pardeep Kaur Podcast
ਕੋਈ ਇੱਕ ਚੀਜ਼ ਕੀ ਕਰਦੇ ਜੋ ਤਹਾਡੀ ਮਦਦ ਕਰ ਸਕੇ ਕਿ ਤੁਸੀਂ ਘੱਟ ਤੋਂ ਘੱਟ ਇਕਲਾਪਨ ਮਹਿਸੂਸ ਕਰ ਸਕੋ
1 year ago | [YT] | 1
View 0 replies
Pardeep Kaur Podcast
ਰੱਬ ਦਿਲਾ ਵਿਚ ਵੱਸਦਾ
ਕੁਝ ਦਿਨ ਪਹਿਲਾਂ ਹੱਥ ਜੋੜ ਕਿ ਲੋਕ ਅੱਗੇ ਖਲੋਤੇ ਹੁੰਦੇ ,
ਇਸ ਤਰਾਂ ਰੱਬ ਤੋ ਡਰਨ ਦਾ ਨਾਟਕ ਕਰ ਰਹੇ ਹੁੰਦੇ ,
ਅਗਲੇ ਸਾਲ ਲਈ ਉਸ ਅੱਗੇ ਲੰਬੀ ਲਿਸਟ ਰੱਖਦੇ ਨੇ ਉਹ ਸਭ ਕੁਝ ਸਾਨੂੰ ਦੇ ਦੇਵੇ ਪਰ ਬਾਅਦ ਵਿੱਚ ਹਕੀਕਤ ਇਹ ਹੇ
ਕਿਸੇ ਵੀ ਧਰਮ ਵਿਚ ਜੋ ਫੋਟੋ ਨੇ ਮੂਰਤੀ ਨੇ ਅਖੀਰ ਵਿੱਚ ਇਹ ਹਾਲਤ ਹੁੰਦੀ ਹਮੇਸ਼ਾ ਉਹਨਾਂ ਦੀ , ਇਸ ਕਰਕੇ ਜੋ ਰੱਬ ਨਾਲ ਪਿਆਰ ਅੰਦਰ ਦੀ ਅਵਾਜ ਸੁਣੋ ਰੱਬ ਉੱਥੇ ਹੈ , ਲੋਕਾਂ ਦੀ ਸਹਾਇਤਾ ਵਿੱਚ ਰੱਬ ਹੈ !
ਮੇਰਾ ਕਲੋ ਵੀ ਬਾਬਾ ਜੀ ਦੀਆਂ ਬਹੁਤ ਫੋਟੋਆਂ ਸੀ ਜਦ ਦਿਨ ਬ ਦਿਨ ਮੇਰਾ ਸਰੀਰ ਦੀ ਮੇਰੇ ਮਨ ਦੀ ਤਾਕਤ ਖਤਮ ਹੋਈ ਜਾ ਰਹੀ ਮੈਂ ਉਹਨਾਂ ਮੂਰਤੀਆਂ ਨੂੰ ਆਪਣੇ ਜਿਉਂਦੇ ਜੀਅ ਦੇ ਦੇਨ ਇਛਾ ਕੀਤੀ ਕਿ ਗੁਰਦੁਆਰੇ ਸਹਿਬ ਨੂੰ ਪੁੱਛਿਆ ਕਿ ਇੱਥੇ ਦੇ ਦਈਏ ਉਹ ਉਹ ਕਹਿੰਦੇ ਅਸੀਂ ਨਹੀਂ ਲੈਦੇ ਜਲ ਪ੍ਰਵਾਹ ਕਰਦੋ ਪਰ ਮੈਂ ਸੱਚਿਆਂ ਜਿਸ ਪਾਣੀ ਕਿੰਨੇ ਜੀਵ ਜੰਤੂ ਨੇ ਮੈਂ ਉਹਨਾਂ ਨੂੰ ਕਿਉਂ ਤੰਗ ਕਰਨਾ ਫਿਰ ਮੈਂ ਇੱਕ ਸਟੋਰ ਜਿੱਥੇ ਫ੍ਰੀ ਸਮਾਨ ਦੇ ਦਈਦਾ , ਫਿਰ ਕਿਸੇ ਨੇ ਮੈਨੂ ਕਿਹਾ ਜੇ ਜੇ ਬਾਬਿਆਂ ਨੂੰ ਪਤਾ ਲੱਗੇ ਉਹ ਨਰਾਜ਼ ਹੋਣਗੇ ਮੈ ਕਿਹਾ ਉਹ ਕੋਣ ਨੇ ? ਮੈਂ ਆਪਣੀ ਸਰੀਰ ਤੇ ਆਤਮਾ ਨੂੰ ਸੁਨਣਾ ।
ਹੁਣ ਮੇਰੇ ਕੋਲ 2 ਤਸਵੀਰਾਂ ਬਾਬਾ ਨਾਨਕ ਦੀ ਮੈਨੂ ਪਤਾ ਉਹ ਨਾਨਕ ਸਾਹਿਬ ਨਹੀਂ ਨੇ ਉਹ ਤਸਵੀਰ ਵਿੱਚ ਮੈਂ ਨਾਨਕ ਸਾਹਿਬ ਨੂੰ ਬਿਠਾ ਚੁੱਕੀ ਉਹ ਤਸਵੀਰ ਮੇਰੇ ਛੋਟੇ ਹੁੰਦਿਆਂ ਮੇਰੇ ਪੇਕੇ ਘਰ ਸੀ ਤੇ ਮੈ ਕਈ ਸਾਲਾਂ ਤੋਂ ਉਸ ਤਸਵੀਰ ਨੂੰ ਬਾਬਾ ਨਾਨਕ ਸਮਝ ਕੇ ਉਹਨਾਂ ਨਾਲ ਗੱਲਾਂ ਕਰਦੀ ਦੁਖੀ ਹੁੰਦੀ ਜਦੋਂ ਮੈਂ ਬਹੁਤ ਚੀਕਾਂ ਮਾਰਦੀ ਤੇ ਜਦੋਂ ਖੁਸ਼ ਹੁੰਦੀ ਜ਼ੋਰ ਜ਼ੋਰ ਦੀ ਹੱਸਦੀ ਹਾਂ । ਮੇਰਾ ਭਰਾ ਨੇ ਕਿਹਾ ਸੀ ਇਹ ਪਿਕਚਰ ਲੈ ਜਾ ਆਪਣੇ ਨਾਲ ਜਦੋਂ ਵਿਆਹ ਹੋਇਆ ਸੀ ਮੇਰਾ । ਜਦੋ ਤੈਨੂੰ ਕੁਝ ਚਾਹੀਦਾ ਹੋਵੇਗਾ ਇਹਨਾਂ ਕਲੋ ਮੰਗ ਲਿਆ ਕਰੀ ਮੇਰਾ ਕਲੋ ਨਹੀਂ ਦਿੱਤਾ ਜਾਣਾ , ਹੁਣ ਮੈਂ ਬਾਬਾ ਜੀ ਨੂੰ ਕਿਹਾ ਕਿ ਇਹ ਫੋਟੋ ਉਹਨੇ ਦਿਨ ਮੈ ਨਾਲ ਰੱਖਣੀ ਜਿਹਨੇ ਦਿਨ ਮੇਰਾ ਸਾਹਸ ਨੇ ਉਸ ਤੋਂ ਬਾਅਦ ਮੈਨੂ ਨਹੀਂ ਪਤਾ ਤੁਹਾਡਾ ਕੀ ਹਾਲ ਹੋਣਾ ਜਾਂ ਤੁਸੀਂ ਮੇਰੇ ਨਾਲ ਜਾਣਾ …. ਪਰਦੀਪ ਕੋਰ
#foryoupageシ
#instagood
#amritsar
#reelschallenge
#pardeepkaurdhillon
#ਪਰਦੀਪਕੋਰ
#ਮੂਰਤੀਪੂਜਾ
#Godblesseveryone
#God
1 year ago | [YT] | 1
View 0 replies
Pardeep Kaur Podcast
ਜ਼ਿੰਦਗੀ ਦੇ ਰੋਣੇ
ਅੱਜ ਮੈਂ ਇੱਕ ਹੜਾ ਵਿੱਚ ਇੱਕ ਬਜ਼ੁਰਗ ਨੂੰ ਰੋਂਦਿਆਂ ਦੇਖਿਆ
ਕਿ ਮੈਂ ਬੁੱਢਾ ਹੋ ਗਿਆ ਮੇਰਾ ਕਲੋ ਕੁਝ ਨਹੀਂ ਹੋ ਸਕਦਾ ਸੱਚ ਕਿਹਾ ਤੁਸੀ ਨਹੀਂ ਹੋ ਸਕਦਾ ਇੱਕ ਉਮਰ ਤੋਂ ਬਾਅਦ ਇਨਸਾਨ ਹਾਰ ਤੇ ਥੱਕ ਜਾਂਦਾ , ਕਹਿ ਰਹੇ ਸੀ ਇਹ ਹੋਣਾ ਸੀ ਤੇ ਪਹਿਲਾਂ ਹੋ ਜਾਦਾ ਮੈਂ ਜੁਆਨ ਸੀ ਕਿਤੇ ਹੋਰ ਜਾ ਕੇ ਸੈਟ ਹੋ ਜਾਂਦਾ ਪਰ ਜੋ ਜਦੋਂ ਹੋਣਾ ਉਸ ਸਮੇਂ ਹੋਣਾ ਨਾ ਪਹਿਲੋਂ ਤੇ ਮਗਰੋ ਮੇਰੀ ਅਰਦਾਸ ਕਿ ਤਹਾਡੀ ਰਹਿੰਦੀ ਜਿਦਗੀ ਜੋ ਪਲ ਨੇ ਬਿਮਾਰੀ ਤੋ ਬਿਨਾ ਨਿਕਲਣ ਤੇ ਇਹ ਗਮ ਨੂੰ ਰਾਤ ਦੇ ਸੁਪਨੇ ਵਾਂਗ ਭੁਲ ਜਾਣਾ ਕਿਸੇ ਦੀ ਮਦਦਾ ਨੇ ਕੁਝ ਨਹੀਂ ਕਰਨਾ ਜੌ ਵੀ ਮਦਦ ਲਈ ਆ ਰਿਹਾ ਉਹ ਆਪ ਮੰਗਤੇ ਨੇ ਜਿੰਨੀ ਮਦਦ ਉਹਨਾਂ ਕਰਨੀ ਉਹਨੂੰ ਉਹ ਕਿਸੇ ਅਲੱਗ ਅਲੱਗ ਤਰੀਕੇ ਨਾਲ ਲੋਕਾਂ ਤੋਂ ਗਰਾਂ ਰਹੇ ਨੇ
ਪਰ ਤੁਸੀ ਜੋ ਕਹਿ ਰਹੇ ਸੀ ਉਹ ਦਰਦ ਮੈਂ ਚੰਗੀ ਤਰਾ ਮਹਿਸੂਸ ਕੀਤਾ ਤੁਹਾਡਾ ਪਰ ਜ਼ਿੰਦਗੀ ਨੂੰ ਕਈ ਵਾਰ ਆਪਣੇ ਅੱਗੇ ਰੱਖ ਕਿ ਵੇਖਣ ਤੋ ਇਲਾਵਾ ਕੁਝ ਨਹੀਂ ਰਹਿ ਜਾਂਦਾ
ਮੈਂ ਤਹਾਨੂੰ ਦੱਸਦੀ ਕਿ ਮੈਂ ਅਮਰੀਕਾ ਵਿੱਚ 3 ਵਾਰ ਘਰ ਖਰੀਦੇ ਕਿਸੇ ਮਹਿਲ ਤੋ ਘੱਟ ਨਹੀ ਸੀ ਕੋਈ ਮੇਰਾ ਘਰ ।
ਫਿਰ ਇੱਕ ਦਿਨ ਇਸ ਤਰਾਂ ਹੋਇਆ ਕਿ ਮੈਨੂੰ ਲੱਗਾ ਕਿ ਮੈਂ ਕੀ ਭਾਰ ਚੁੱਕੀ ਫਿਰ ਰਹੀ ਮੈਨੂੰ ਘਰ ਵਿੱਚ ਲੱਗੀਆਂ ਤਸਵੀਰ ਜ਼ਰੂਰਤ ਤੋ ਜ਼ਿਆਦਾ ਸਮਾਨ ਮੇਰਾ ਲਈ ਬੋਝ ਬਣ ਗਿਆ ਤੁਸੀਂ ਹੜਾ ਵਿੱਚ ਗਵਾਇਆ ਮੈਂ ਖੁਦ ਸੁੱਟਿਆ ਸੁੱਟਣ ਤੇ ਮੈਨੂੰ ਪੂਰਾ ਸਾਲ ਲੱਗਿਆ ਕਿਉਂਕਿ ਮੈਂ ਹਲਕੀ ਫਲਕੀ ਹੋ ਕੇ ਤੁਰਨਾ ਚਹੁਦੀ ਪਰ ਜੋ ਉਮਰ ਤਹਾਡੀ ਮੇਰੀ ਥੋੜੀ ਛੋਟੀ ਹੇਵੇਗੀ ਪਰ ਇੱਕ ਦਿਨ ਇਸ ਤਰਾਂ ਵੀ ਆਉਂਦਾ ਕਿ ਉਸ ਦਾ ਆਪਣਾ ਸਰੀਰ ਇਨਸਾਨ ਦੀ ਆਤਮਾ ਲਈ ਬੋਝ ਬਣ ਜਾਂਦਾ ।ਇਸ ਕਰਕੇ ਤੁਸੀਂ ਹੋ ਪਰੇ ਕਰਕੇ ਜਿਉਂ ਕੋਈ ਫ਼ਿਕਰ ਨਾ ਕਰੋ ਜੋ ਤਹਾਡੇ ਹੱਥ ਵਿੱਚ ਨਹੀ
ਥੱਲੇ ਜੋ ਤਸਵੀਰ ਇਹ ਮੈਂ ਆਪਣਾ ਘਰ ਵੇਚ ਰਹੀ ਕਿਸੇ ਦੇ ਸਪੁਰਦ ਕਰ ਰਹੀ ਕਿਉਂਕਿ ਜਿਹਨਾ ਨੂੰ ਮੈਂ ਪਿਆਰ ਕਰਦੀ ਸੀ ਉਹ ਸਾਰੇ ਮਰਗੇ ਸੀ ਮੈਂਨੂੰ ਲੱਗਾ ਕਿ ਮੈਂ ਇਹ ਸਭ ਕੁਝ ਉਹਨਾਂ ਨੂੰ ਖੁਸ਼ ਕਰਨ ਲਈ ਕਰ ਰਹੀ ਸੀ ਮੈਨੰ ਤੇ ਇਹ ਕੁਝ ਵੀ ਨਹੀ ਚਾਹੀਦਾ ਸੀ ਉਸ ਦਿਨ ਤੋ ਬਾਅਦ ਮੈਂ ਕਦੀ ਘਰ ਨਹੀ ਖ਼ਰੀਦਿਆ ਕਿਉਂਕਿ ਮੇਰਾ ਦਿਲ ਨਹੀਂ ਕਰਦਾ ।ਕੁਝ ਨਹੀਂ ਇਹਨਾਂ ਵਿੱਚ ਇਹ ਰੇਤ ਦੇ ਘਰ ਨੇ , ਸਰੀਰ ਕੱਚੀ ਮਿੱਟੀ ਦਾ ਢਹਿ ਜਾਣਾ ਸਭ ਕੁਝ ਇੱਕ ਦਿਨ ਸੋ ਖਿਆਲਾਂ ਤੋਂ ਫ੍ਰੀ ਭਾਰ ਤੋ ਫ੍ਰੀ ਹੋ ਕੇ ਖੁੱਲ ਕਿ ਜੀਵੋ …… ਪਰਦੀਪ ਕੋਰ 09/05/2025
#punjabfloods2025
#fyp
#amritsar
#FloodVictims
#oldagechallenge
#lifepain
#tears
1 year ago | [YT] | 4
View 0 replies
Load more